ਖ਼ਤਮ ਹੋਈ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ''ਚ ਚੱਲ ਰਹੀ ਗੈਂਗਸਟਰਾਂ ਦੀ ਭੁੱਖ ਹੜਤਾਲ

Friday, Jun 09, 2023 - 02:58 PM (IST)

ਬਠਿੰਡਾ (ਵਿਜੇ ਵਰਮਾ, ਵੈੱਬ ਡੈਸਕ) : ਕੇਂਦਰੀ ਜੇਲ੍ਹ ਦੇ ਉੱਚ ਸੁਰੱਖਿਆ ਖੇਤਰ ਵਿੱਚ ਟੀ. ਵੀ. ਲਗਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਗੈਂਗਸਟਰਾਂ ਨੇ ਬੁੱਧਵਾਰ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਦੂਜੇ ਪਾਸੇ ਇਸ ਭੁੱਖ ਹੜਤਾਲ ਦੌਰਾਨ ਇਕ ਹੋਰ ਗੈਂਗਸਟਰ ਹਰਮਨ ਦੀ ਸਿਹਤ ਵਿਗੜ ਗਈ ਸੀ, ਜਿਸ ਨੂੰ ਜੇਲ੍ਹ ਹਸਪਤਾਲ ਦੇ ਡਾਕਟਰ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਸੀ। ਸਿਵਲ ਹਸਪਤਾਲ 'ਚ ਗੈਂਗਸਟਰ ਦਾ ਇਲਾਜ ਕਰਨ ਤੋਂ ਬਾਅਦ ਇਕ ਘੰਟੇ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, CM ਮਾਨ ਨੇ ਕੀਤਾ ਐਲਾਨ

ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੈੱਲ ਦੇ ਸਕੱਤਰ ਸੀ. ਜੀ. ਐੱਮ ਬੁੱਧਵਾਰ ਨੂੰ ਭੁੱਖ ਹੜਤਾਲ 'ਤੇ ਬੈਠੇ ਗੈਂਗਸਟਰਾਂ ਨਾਲ ਗੱਲਬਾਤ ਕਰਨ ਲਈ ਜੇਲ੍ਹ ਪੁੱਜੇ ਸਨ। ਜਿੱਥੇ ਉਨ੍ਹਾਂ ਨੇ ਹੜਤਾਲ 'ਤੇ ਬੈਠੇ ਗੈਂਗਸਟਰਾਂ ਨਾਲ ਕਾਫ਼ੀ ਦੇਰ ਤੱਕ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ਗੈਂਗਸਟਰਾਂ ਨੇ ਸੀ. ਜੀ. ਐੱਮ.  ਨੂੰ ਕਿਹਾ ਕਿ ਉਹ ਕੁਝ ਸਮੇਂ ਬਾਅਦ ਆਪਣੇ ਫ਼ੈਸਲਾ ਜੇਲ੍ਹ ਪ੍ਰਸ਼ਾਸਨ ਨੂੰ ਦੱਸ ਦੇਣਗੇ। ਜਿਸ ਤੋਂ ਬਾਅਦ ਗੈਂਗਸਟਰਾਂ ਨੇ ਬੁੱਧਵਾਰ ਸ਼ਾਮ ਨੂੰ ਆਪਣੀ ਹੜਤਾਲ ਖ਼ਤਮ ਕਰ ਦਿੱਤੀ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਨੇ ਫਿੱਕੀ ਪਾਈ ਵਤਨ ਪ੍ਰਸਤੀ, ਵਿਦੇਸ਼ ਜਾਣ ਦੀ ਹੋੜ ’ਚ ਵਧੀ ਮਨੁੱਖੀ ਸਮੱਗਲਿੰਗ

ਦੱਸ ਦੇਈਏ ਕਿ ਜੇਲ੍ਹ ਸੁਪਰਡੈਂਟ ਐੱਨ. ਡੀ. ਨੇਗੀ ਨੇ ਹੜਤਾਲ ਖ਼ਤਮ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੈਰਕਾਂ 'ਚ ਟੀ. ਵੀ. ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ 47 ਗੈਂਗਸਟਰ ਬੈਰਕ 'ਚ ਟੀ. ਵੀ. ਲਗਾਉਣ, ਪਰਿਵਾਰ ਨਾਨ ਗੱਲ ਕਰਨ ਲਈ 10 ਦੀ ਥਾਂ 20 ਮਿੰਟ ਦਾ ਸਮਾਂ ਦੇਣ ਸਮੇਤ ਕਈ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News