ਕਬੱਡੀ ਖਿਡਾਰੀ ਕਤਲਕਾਂਡ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਦੇ ਅੜਿੱਕੇ

Thursday, Apr 06, 2023 - 08:32 PM (IST)

ਕਬੱਡੀ ਖਿਡਾਰੀ ਕਤਲਕਾਂਡ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਦੇ ਅੜਿੱਕੇ

ਪਟਿਆਲਾ (ਕੰਵਲਜੀਤ) : ਧਰਮਿੰਦਰ ਭਿੰਦਾ (ਕਬੱਡੀ ਖਿਡਾਰੀ) ਕਤਲਕਾਂਡ ’ਚ ਲੋੜੀਂਦੇ ਗੈਂਗਸਟਰ ਸਾਹਿਲ ਨੂੰ ਪਟਿਆਲਾ ਪੁਲਸ ਨੇ 2 ਪਿਸਟਲ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗੈਂਗਸਟਰ ਸਾਹਿਲ ਲਾਰੈਂਸ ਬਿਸ਼ਨੋਈ ਗੈਂਗ ਦਾ ਹੈ। ਵਰੁਣ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਹਰਬੀਰ ਸਿੰਘ ਨੂੰ ਬੀ. ਪੀ. ਐੱਸ. ’ਚ ਗ੍ਰਿਫ਼ਤਾਰ ਕੀਤਾ ਗਿਆ।

 ਇਹ ਖ਼ਬਰ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ CM ਮਾਨ ਦਾ ਅਹਿਮ ਬਿਆਨ, ਕਹੀਆਂ ਇਹ ਗੱਲਾਂ

PunjabKesari

ਕੈਪਟਨ ਪੁਲਸ ਇਨਵੈਸਟੀਗੇਸ਼ਨ ਪਟਿਆਲਾ ਅਤੇ ਸੁਖਅੰਮ੍ਰਿਤ ਸਿੰਘ ਰੰਧਾਵਾ ਪੀ. ਪੀ. ਐੱਸ. ਉਪ ਕਪਤਾਨ ਪੁਲਸ ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਪਟਿਆਲਾ ਦੇ ਇੰਚਾਰਜ ਸਿੰਦਰ ਸਿੰਘ ਨੇ ਧਰਮਿੰਦਰ ਸਿੰਘ ਉਰਫ਼ ਭਿੰਦਾ ਦੇ ਕਤਲ ਦੇ ਮਾਸਟਰਮਾਈਂਡ ਸਾਹਿਲ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਚਲਾਏ ਗਏ ਵਿਸ਼ੇਸ਼ ਆਪ੍ਰੇਸ਼ਨ ਦੇ ਤਹਿਤ ਨਾਕਾਬੰਦੀ ਦੌਰਾਨ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਸਾਹਿਬ ਉਰਫ਼ ਕਾਲਾ ਨੂੰ ਪਟਿਆਲ ਤੋਂ ਆਈ-20 ਕਾਰ ਸਫੈਦ, ਨੰਬਰ (ਆਰ-04-1885) ਸਣੇ ਕਾਬੂ ਕੀਤਾ ਹੈ। ਕਾਬੂ ਕੀਤੇ ਗੈਂਗਸਟਰ ਦੇ ਕਬਜ਼ੇ ’ਚੋਂ 10 ਜ਼ਿੰਦਾ ਕਾਰਤੂਸ ਅਤੇ 2 ਪਿਸਤੌਲ 32 ਬੋਰ ਦੇ ਬਰਾਮਦ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਨਾਂ ਜੁੜੀ ਇਕ ਹੋਰ ਵੱਡੀ ਪ੍ਰਾਪਤੀ


author

Manoj

Content Editor

Related News