ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਦਿੱਲੀ ਏਅਰ ਪੋਰਟ ਤੋਂ ਗ੍ਰਿਫਤਾਰ

Wednesday, Dec 20, 2017 - 07:20 PM (IST)

ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਦਿੱਲੀ ਏਅਰ ਪੋਰਟ ਤੋਂ ਗ੍ਰਿਫਤਾਰ

ਪਟਿਆਲਾ (ਇੰਦਰਜੀਤ ਬਖਸ਼ੀ, ਖੁਰਾਣਾ) : ਪਟਿਆਲਾ ਦੇ ਸੀ. ਆਈ. ਏ. ਸਟਾਫ ਨੇ ਦਿੱਲੀ ਏਅਰ ਪੋਰਟ ਤੋਂ ਇੰਦਰ ਸੰਧੂ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਹੈ। ਪੁਲਸ ਨੇ ਉਕਤ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਸੂਤਰਾਂ ਮੁਤਾਬਕ ਇੰਦਰ ਸੰਧੂ ਜਾਰਡਨ ਵਿਚ ਰਹਿੰਦਾ ਸੀ ਅਤੇ ਜਾਅਲੀ ਪਾਸਪੋਰਟ ਰਾਹੀਂ ਭਾਰਤ ਆਇਆ ਸੀ।
ਪੁਲਸ ਦਾ ਕਹਿਣਾ ਹੈ ਕਿ ਇੰਦਰ ਸੰਧੂ ਦਾ ਤਿੰਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਮੁਤਾਬਕ ਉਕਤ ਪਾਸੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵਿਦੇਸ਼ ਤੋਂ ਹੀ ਸ਼ੇਰਾ ਖੁੱਬਣ ਗਰੁੱਪ ਅਤੇ ਵਿੱਕੀ ਗੌਂਡਰ ਦੀ ਫੇਸਬੁੱਕ ਅਪਡੇਟ ਕਰਦਾ ਸੀ।


Related News