ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਮਦਦ ਕਰਨ ਵਾਲੇ ਪ੍ਰਵਾਸੀ ਭਾਰਤੀ ਸਮੇਤ ਦੋ ਖਿਲਾਫ ਮਾਮਲਾ ਦਰਜ਼ (ਵੀਡੀਓ)

02/17/2017 3:16:58 PM

ਮੋਗਾ (ਪਵਨ ਗਰੋਵਰ)—ਬਹੁਚਰਚਿਤ ਨਾਭਾ ਜੇਲ ਬ੍ਰੇਕ ਮਾਮਲੇ ''ਚ ਪਿਛਲੇ ਦਿਨੀਂ ਪਿੰਡ ਢੁੱਡੀਕੇ ਤੋਂ ਗ੍ਰਿਫਤਾਰ ਕੀਤੇ ਨਾਮੀਂ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਪਨਾਹ ਦੇਣ ਅਤੇ ਮਦਦ ਕਰਨ ਦੇ ਮਾਮਲੇ ''ਚ ਮੋਗਾ ਪੁਲਸ ਨੇ ਪ੍ਰਵਾਸੀ ਭਾਰਤੀ ਕੁਲਤਾਰ ਸਿੰਘ ਉਰਫ ਗੋਲਡੀ ਪੁੱਤਰ ਲਖਵੰਤ ਸਿੰਘ ਵਾਸੀ ਢੁੱਡੀਕੇ ਅਤੇ ਸੇਖੋਂ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਅਨੁਸਾਰ 12 ਫਰਵਰੀ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਪਿੰਡ ਢੁੱਡੀਕੇ ਸਥਿਤ ਪ੍ਰਵਾਸੀ ਭਾਰਤੀ ਗੋਲਡੀ ਦੇ ਘਰੋਂ ਇੱਕ ਵਿਸ਼ੇਸ਼ ਛਾਪਾਮਾਰੀ ਆਪ੍ਰੇਸ਼ਨ ਦੌਰਾਨ ਨਾਭਾ ਜ਼ੇਲ ''ਚੋਂ ਫਰਾਰ ਹੋਏ ਨਾਮੀਂ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੇਖੋਂ ਦਾ ਪੁਲਸ ਰਿਮਾਂਡ ਲੈਣ ਉਪਰੰਤ ਪੁਲਸ ਨੂੰ ਇਹ ਜਾਣਕਾਰੀ ਮਿਲੀ ਕਿ ਸੇਖੋਂ ਨੇ 5 ਫਰਵਰੀ ਤੋਂ ਬਾਅਦ ਪੰਜਾਬ ''ਚ ਦਾਖਲ ਹੋਣ ਉਪਰੰਤ ਮੋਗਾ ਦੇ ਇੱਕ ਅਸਲਾ ਡੀਲਰ ਪਾਸੋਂ ਦੋ ਨਜ਼ਾਇਜ਼ ਹਥਿਆਰ ਖਰੀਦੇ ਸਨ ਅਤੇ ਇਹ ਹਥਿਆਰ ਖਰੀਦਣ ਲਈ ਮੋਗਾ ਰਹਿੰਦੇ ਸੇਖੋਂ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਵਿੰਦਰ ਸਿੰਘ ਗੋਰੀ ਨੇ ਮਾਲੀ ਮਦਦ ਕਰਨ ਦੇ ਨਾਲ-ਨਾਲ ਸੇਖੋਂ ਅਤੇ ਉਸਦੇ ਸਾਥੀਆਂ ਲਈ ਰਹਿਣ-ਸਹਿਣ ਦਾ ਪ੍ਰਬੰਧ ਕੀਤਾ, ਜਿਸ ਸੰਬੰਧੀ ਪਟਿਆਲਾ ਪੁਲਸ ਨੇ ਮੋਗਾ ਪੁਲਸ ਨੂੰ ਕਾਰਵਾਈ ਲਈ ਪੱਤਰ ਲਿਖਿਆ, ਜਿਸਦੇ ਆਧਾਰ ''ਤੇ ਥਾਣਾ ਅਜੀਤਵਾਲ ਵਿਖੇ ਸੇਖੋਂ ਨੂੰ ਪਨਾਹ ਦੇਣ ਅਤੇ ਉਸਦੀ ਮਦਦ ਕਰਨ ਦੇ ਮਾਮਲੇ ''ਚ ਪੁਲਸ ਨੇ ਪ੍ਰਵਾਸੀ ਭਾਰਤੀ ਅਤੇ ਸੇਖੋਂ ਦੇ ਨਜ਼ਦੀਕੀ ਰਿਸ਼ਤੇਦਾਰ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ਸੰਬੰਧੀ ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਦੋਵੇਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮੋਗਾ ਪੁਲਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

Related News