ਗੈਂਗਸਟਰ ਸੁਖਪ੍ਰੀਤ ਬੁੱਢਾ 27 ਜਨਵਰੀ ਤੱਕ ਪੁਲਸ ਰਿਮਾਂਡ 'ਤੇ

01/22/2020 1:14:56 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਰਣਜੀਤ ਬਾਵਾ,ਵਿਪਨ) : ਮੋਗਾ ਜ਼ਿਲੇ ਦੇ ਪਿੰਡ ਕੁੱਸਾ ਦੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਸੰਗਰੂਰ ਦੀ ਜੇਲ ਤੋਂ  ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਮੋਗਾ ਪੁਲਸ ਵੱਲੋਂ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਦੀ ਅਗਵਾਈ ਹੇਠ ਲਿਆਂਦਾ ਗਿਆ, ਜਿੱਥੇ ਉਸਨੂੰ ਮਾਨਯੋਗ ਜੱਜ ਅਮਨਦੀਪ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਸੁਖਪ੍ਰੀਤ ਸਿੰਘ ਬੁੱਢਾ ਤੋਂ ਮਾਣੂਕੇ ਦੇ ਰਾਜਿੰਦਰ ਸਿੰਘ ਗੋਗਾ ਦੇ ਕਤਲ ਕਾਂਡ ਤੋ ਇਲਾਵਾ ਲੁੱਟਾਂ ਖੋਹਾਂ, ਫਿਰੋਤੀਆਂ ਅਤੇ ਨਿਹਾਲ ਸਿੰਘ ਵਾਲਾ ਵਿਖੇ ਗੱਡੀ ਸਾੜਨ ਮਾਮਲੇ 'ਚ ਪੁੱਛਗਿੱਛ ਕੀਤੀ ਜਾਣੀ ਹੈ, ਜਿਸ ਲਈ ਉਸ ਨੂੰ ਮਾਨਯੋਗ ਅਦਾਲਤ ਨੇ ਪੰਜ ਦਿਨ ਦਾ ਪੁਲਸ ਰਿਮਾਡ ਤੇ ਭੇਜ ਦਿੱਤਾ। ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਕੁੱਸਾ ਦਾ ਵਸਨੀਕ ਇਹ ਨਾਮੀ ਗੈਂਗਸਟਰ ਪੁਲਸ ਨੂੰ ਕਈ ਕਤਲ, ਫਿਰੋਤੀ ਮੰਗਣ ਦੇ ਮਾਮਲਿਆਂ 'ਚ ਪੁਲਸ ਨੂੰ ਲੋੜੀਦਾ ਸੀ।

ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ ਤੋਂ ਉਸ ਨੇ ਫਿਰੋਤੀ ਦੀ ਮੰਗ ਕੀਤੀ ਸੀ ਅਤੇ ਫਿਰੋਤੀ ਨਾ ਦੇਣ ਤੇ ਉਸ ਨੇ ਉਸ ਨੂੰ ਪੁਲਸ ਦੀ ਹਾਜਰੀ 'ਚ ਵ੍ਹਟਸਐਪ ਕਾਲ ਰਾਹੀਂ ਸ਼ਰੇਆਮ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇੱਥੇ ਹੀ ਨਹੀਂ ਸਗੋ ਕੁਝ ਦਿਨ ਬਾਅਦ ਉਸ ਦੀ ਇਨੋਵਾ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਸੀ, ਜਿਸ ਨੂੰ ਲੈ ਕੇ ਇਸ ਖਿਲਾਫ ਫਿਰੋਤੀਆਂ ਬਦਲੇ ਧਮਕੀਆਂ ਦੇਣ ਅਤੇ ਗੱਡੀ ਨੂੰ ਅੱਗ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।ਇਸ ਤੋਂ ਬਾਅਦ ਮਾਣੂਕੇ ਵਿਖੇ ਇੱਕ ਕਤਲ ਕੇਸ 'ਚੋਂ ਜੇਲ ਵਿੱਚੋਂ ਆਏ ਵਿਅਕਤੀ ਰਜਿੰਦਰ ਗੋਗਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਇਸ ਗੈਗਸਟਰ ਨੇ ਆਪਣੇ ਫੇਸਬੁੱਕ ਪੇਜ ਤੇ ਲਈ ਸੀ। ਇਥੇ ਹੀ ਨਹੀਂ 14 ਦਸੰਬਰ 2017 ਨੂੰ ਪਿੰਡ ਰੌਂਤਾ ਵਿਖੇ ਇੱਕ ਵਿਅਕਤੀ ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ 307 ਅਤੇ ਇਸ ਤੇ ਆਰਮਜ ਐਕਟ ਦਾ ਮਾਮਲਾ ਦਰਜ ਕੀਤਾ ਗਿਆ।

ਕਿਵੇ ਬਣਿਆਂ ਗੈਗਸਟਰ
ਸੁਖਪ੍ਰੀਤ ਉਰਫ ਬੁੱਢਾ ਪਿੰਡ ਕੁੱਸਾ ਗੈਗਸਟਰ ਬਣਨ ਤੋਂ ਪਹਿਲਾ ਗੱਡੀਆਂ ਦਾ ਇੱਕ ਨੰਬਰ ਦਾ ਮਕੈਨਿਕ ਸੀ ਅਤੇ ਉਸ ਵਿੱਚ ਗੱਡੀ ਦੀ ਆਵਾਜ਼ ਦੇਖ ਕੇ ਉਸ 'ਚ ਨੁਕਸ ਦੱਸਣ ਦੀ ਮੁਹਾਰਤ ਹਾਸਲ ਸੀ। ਇੱਥੇ ਹੀ ਨਹੀਂ ਉਸ ਗੱਡੀ ਨੂੰ ਜਹਾਜ਼ ਵਾਂਗ ਚਲਾਉਣ ਦਾ ਤਜਰਬਾ ਸੀ, ਜਿਸ ਕਾਰਨ ਹੀ ਉਹ ਉੱਘੇ ਗੈਗਸਟਰਾਂ ਦੀ ਪਹਿਲੀ ਪਸੰਦ ਬਣਿਆ। ਆਪਣੇ ਦੋਸਤ ਨਾਲ ਹੋਏ ਤਕਰਾਰ ਵਿੱਚ ਸੁਖਪ੍ਰੀਤ ਸਿੰਘ ਬੁੱਢਾ ਤੋਂ ਆਪਣੇ ਦੋਸ਼ਤ ਦੀ ਮੌਤ ਹੋ ਗਈ ਜਿਸ ਦੇ ਦੋਸ਼ ਵਿੱਚ ਉਸ ਖਿਲਾਫ ਮਿਤੀ 20-3-2011 ਨੂੰ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਬਧਨੀ ਕਲਾ ਵਿਖੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ । ਸਜ਼ਾ ਦੌਰਾਨ ਪੈਰੋਲ ਤੇ ਆਉਣ ਤੋਂ ਬਾਅਦ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਅਤੇ ਉੱਘੇ ਗੈਂਗਸਟਰ ਦਵਿੰਦਰ ਬਬੀਹਾ ਦੇ ਗਰੁੱਪ ਵਿੱਚ ਸ਼ਾਮਲ ਹੋ ਗਿਆ। ਇੱਥੇ ਹੀ ਉਸਦਾ ਦਹਿਸਤ ਦੀ ਦੁਨੀਆ 'ਚ ਸਫਰ ਸ਼ੁਰੂ ਹੋ ਗਿਆ। ਬਠਿਡਾ ਵਿਖੇ 11 ਸਤੰਬਰ 2016 ਨੂੰ ਦਵਿੰਦਰ ਬਬੀਹਾ ਦੇ ਪੁਲਸ ਐਨਕਾਊਟਰ 'ਚ ਮਾਰੇ ਜਾਣ ਸਮੇਂ ਇਹ ਪੁਲਸ ਨੂੰ ਚਕਮਾ ਦੇਣ ਵਿੱਚ ਸਫਲ ਰਿਹਾ । ਇਸ ਤੋਂ ਬਾਅਦ ਬੁੱਢਾ ਇਕੱਲਾ ਪੈ ਗਿਆ ਅਤੇ ਉਸਨੇ ਨਾਭਾ ਜੇਲ ਵਿੱਚੋਂ ਫਰਾਰ ਹੋਏ ਵਿੱਕੀ ਗਾਊਡਰ ਨਾਲ ਹੱਥ ਮਿਲਾ ਲਿਆ । ਸੁਖਪ੍ਰੀਤ ਬੁੱਢਾ ਦੀ ਪੇਸੀ ਨੂੰ ਲੈ ਕੇ ਅੱਜ ਨਿਹਾਲ ਸਿੰਘ ਵਾਲਾ ਪੁਲਸ ਸਾਉਣੀ 'ਚ ਤਬਦੀਲ ਹੋ ਗਿਆ।


Shyna

Content Editor

Related News