ਗੈਂਗਸਟਰ ਤੋਂ ਖ਼ਤਰਨਾਕ ਅੱਤਵਾਦੀ ਬਣੇ ਰਿੰਦਾ ਨੂਰਪੁਰਬੇਦੀ ’ਚ ਕਰ ਚੁੱਕਾ ਹੈ ਵੱਡੀ ਵਾਰਦਾਤ
Saturday, May 14, 2022 - 07:05 PM (IST)
ਨੂਰਪੁਰਬੇਦੀ (ਕੁਲਦੀਪ) : ਮਹਾਰਾਸ਼ਟਰ ਦੇ ਵਸਨੀਕ ਹਰਵਿੰਦਰ ਸਿੰਘ ਰਿੰਦਾ ਜਿਸ ਨੇ ਅਪਰਾਧ ਦੀ ਦੁਨੀਆਂ ’ਚ ਗੈਂਗਸਟਰ ਬਣ ਕੇ ਪਹਿਲਾਂ ਮਹਾਰਾਸ਼ਟਰ ’ਚ ਵਾਰਦਾਤਾਂ ਕੀਤੀਆਂ ਇਸ ਤੋਂ ਬਾਅਦ ਇਸਦੀ ਯਾਰੀ ਪੰਜਾਬ ਦੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬੇ ਨਾਲ ਪੈ ਗਈ ਸੀ। ਪੰਜਾਬ ’ਚ ਅਨੇਕਾਂ ਵਾਰਦਾਤਾਂ ਕਰਨ ਤੋਂ ਬਾਅਦ ਇਸ ਦੀ ਅਲੱਗ ਪਹਿਚਾਣ ਬਣ ਗਈ। ਦਿਲਪ੍ਰੀਤ ਬਾਬੇ ਨਾਲ ਮਿਲ ਕੇ ਰਿੰਦਾ ਹਰ ਰੋਜ਼ ਪੰਜਾਬ ਅੰਦਰ ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਸਨ ਜਿਸ ਤਹਿਤ ਮਿਤੀ 17-4-2017 ਨੂੰ ਬਲਾਕ ਨੂਰਪੁਰਬੇਦੀ ਦੇ ਪਿੰਡ ਬ੍ਰਹਮਣ ਮਾਜਰਾ ਵਿਖੇ ਅੱਧੀ ਰਾਤ ਤੋਂ ਬਾਅਦ ਘਰ ’ਚ ਵੜ ਕੇ ਦੇਸ ਰਾਜ ਮੱਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ
ਦੇਸ ਰਾਜ ਮੱਲ ਦੇ ਲੜਕੇ ਦੇ ਬਿਆਨਾਂ ’ਤੇ ਨੂਰਪੁਰਬੇਦੀ ਪੁਲਸ ਨੇ ਦਿਲਪ੍ਰੀਤ ਬਾਬੇ ਦੇ ਨਾਲ-ਨਾਲ ਹਰਵਿੰਦਰ ਰਿੰਦਾ ਤੇ ਵੀ 302 ਦਾ ਕੇਸ ਦਰਜ ਕੀਤਾ ਗਿਆ ਸੀ। ਭਾਂਵੇ ਕਿ ਬਾਕੀ ਕੇਸਾਂ ਦੇ ਨਾਲ-ਨਾਲ ਦਿਲਪ੍ਰੀਤ ਬਾਬਾ ਇਸ ਕੇਸ ’ਚ ਵੀ ਕੋਰਟ ਵਲੋਂ ਦੋਸ਼ੀ ਬਣ ਕੇ ਜੇਲ ਅੰਦਰ ਹੈ ਪਰੰਤੂ ਲੱਖ ਕੋਸ਼ਸ਼ਾਂ ਦੇ ਬਾਵਜੂਦ ਵੀ ਰਿੰਦਾ ਪੰਜਾਬ ਪੁਲਸ ਹੱਥ ਨਹੀ ਚੜ੍ਹਿਆ ਸੀ। ਚਰਚਾ ਹੈ ਕਿ ਗੈਂਗਸਟਰ ਤੋਂ ਕਥਿਤ ਖਤਰਨਾਕ ਅੱਤਵਾਦੀ ਬਣਿਆ ਰਿੰਦਾ ਅੱਜਕੱਲ ਵਿਰੋਧੀ ਦੇਸ਼ ਪਾਕਿਸਤਾਨ ਦੀ ਸ਼ਰਨ ਲੈ ਕੇ ਬੈਠਾ ਪੰਜਾਬ ਦਾ ਮਾਹੌਲ ਖਰਾਬ ਕਰਨ ’ਚ ਭੂਮਿਕਾ ਨਿਭਾਅ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਗੁੰਡਾ-ਗਰਦੀ ਦਾ ਨੰਗਾ ਨਾਚ, ਇੰਡੋ ਕੈਨੇਡੀਅਨ ਸਕੂਲ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?