ਪਾਕਿਸਤਾਨ ’ਚ ਬੈਠੇ ਗੈਂਗਸਟਰ ਰਿੰਦਾ ਦੀ ਪੰਜਾਬ ਪੁਲਸ ਨੂੰ ਧਮਕੀ

Monday, Aug 29, 2022 - 06:31 PM (IST)

ਪਾਕਿਸਤਾਨ ’ਚ ਬੈਠੇ ਗੈਂਗਸਟਰ ਰਿੰਦਾ ਦੀ ਪੰਜਾਬ ਪੁਲਸ ਨੂੰ ਧਮਕੀ

ਚੰਡੀਗੜ੍ਹ : ਪਾਕਿਸਤਾਨ ਵਿਚ ਲੁੱਕ ਕੇ ਬੈਠੇ ਖ਼ਤਰਨਾਕ ਗੈਂਗਸਟਰ ਤੇ ਅੱਤਵਾਦੀ ਹਰਵਿੰਦਰ ਰਿੰਦਾ ਨੇ ਪੰਜਾਬ ਪੁਲਸ ਨੂੰ ਗਿੱਦੜ ਭਬਕੀ ਦਿੱਤੀ ਹੈ। ਰਿੰਦਾ ਨੇ ਇਕ ਕਥਿਤ ਈ-ਮੇਲ ਭੇਜ ਕੇ ਕਿਹਾ ਹੈ ਕਿ ਪੰਜਾਬ ਪੁਲਸ ਅਤੇ ਡੀ. ਜੀ. ਪੀ. ਘਟੀਆ ਕਾਰਵਾਈ ਨਾ ਕਰਨ ਨਹੀਂ ਤਾਂ ਉਹ ਲਲਕਾਰ ਵਾਰ ਕਰਨ ਵਾਲਿਆਂ ਵਿਚ ਹੈ। ਪੰਜਾਬ ਪੁਲਸ ਨੇ ਇਸ ਨੂੰ ਰੂਟੀਨ ਕਰਾਰ ਦਿੱਤਾ ਹੈ ਪਰ ਰਿੰਦਾ ਦਾ ਅਪਰਾਧਕ ਰਿਕਾਰਡ ਦੇਖਦੇ ਹੋਏ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਸਬ ਇੰਸਪੈਰਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਫਿੱਟ ਕੀਤਾ ਗਿਆ ਸੀ। ਹਾਲਾਂਕਿ ਇਕ ਅਵਾਰਾ ਕੁੱਤੇ ਨੇ ਖਾਣ ਵਾਲੀ ਚੀਜ਼ ਸਮਝ ਕੇ ਇਸ ਨੂੰ ਖਿੱਚ ਕੇ ਸੁੱਟ ਦਿੱਤਾ। ਜੋ ਗੱਡੀ ਸਾਫ ਕਰਨ ਵਾਲੇ ਨੇ ਚੁੱਕ ਕੇ ਐੱਸ. ਆਈ. ਨੂੰ ਦੇ ਦਿੱਤਾ ਅਤੇ ਵੱਡੀ ਵਾਰਦਾਤ ਹੋਣੇ ਟਲ ਗਈ। ਇਸ ਤੋਂ ਬਾਅਦ ਇਸ ਪੂਰੀ ਸਾਜ਼ਿਸ਼ ਦਾ ਖੁਲਾਸਾ ਹੋਇਆ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਇਸ ਘਟਨਾ ਦੀ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਾਕਿਸਤਾਨ ਬੈਠੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਨੇ ਇਹ ਸਾਜ਼ਿਸ਼ ਰਚੀ ਸੀ। ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਗੁਰਗਿਆਂ ਨੂੰ ਦਬੋਚਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੌਖਲਾਹਟ ਵਿਚ ਆਏ ਰਿੰਦਾ ਨੇ ਕਥਿਤ ਈ-ਮੇਲ ਭੇਜ ਕੇ ਕਿਹਾ ਕਿ ਮੇਰੀ ਸਲਾਹ ਹੈ ਕਿ ਪੰਜਾਬ ਪੁਲਸ ਦਿੱਲੀ ਦਰਬਾਰ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰਵਾ ਲਵੇ। ਪੰਜਾਬ ਪੁਲਸ ਵਾਲਿਆਂ ਨੂੰ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਤੋਂ ਜ਼ਿਆਦਾ ਸੁਰੱਖਿਆ ਨਹੀਂ ਮਿਲੇਗੀ। ਸਾਡੇ ਤੋਂ ਕਿਸੇ ਵੀ ਪੁਲਸ ਅਫਸਰ ਦਾ ਪਤਾ ਨਹੀਂ ਲੁਕਿਆ ਹੈ। ਅਸੀਂ ਕੋਈ ਧਮਕੀ ਨਹੀਂ ਦੇ ਰਹੇ ਹਾਂ ਲਲਕਾਕ ਕੇ ਵਾਰ ਕਰਾਂਗੇ। 

ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਘੋਲੀਆ ’ਚ ਸ਼ਾਇਆ ਮਾਤਮ, ਕੈਨੇਡਾ ਗਏ ਨੌਜਵਾਨ ਦੀ ਦਿਲ ਕੰਬਾਊ ਹਾਦਸੇ ’ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News