ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ

04/08/2021 11:22:28 AM

ਮੋਗਾ (ਗੋਪੀ ਰਾਊਕੇ): ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਇਕ ਥਾਣੇਦਾਰ ਅਤੇ ਹੌਲਦਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਉੱਤੇ ਗੈਂਗਸਟਰ ਦੇ ਪੁਲਸ ਰਿਕਾਰਡ ਘੋਖ ਪੜਤਾਲ ’ਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲੱਗਾ ਹੈ। ਦੋਵਾਂ ਮੁਲਾਜ਼ਮਾਂ ਵੱਲੋਂ ਪੁਲਸ ਰਿਪੋਰਟ ਵਿੱਚ ਗੈਂਗਸਟਰ ਖ਼ਿਲਾਫ਼ ਦਰਜ ਫੌਜਦਾਰੀ ਕੇਸਾਂ ਦੇ ਤੱਥ ਛੁਪਾਉਣ ਕਾਰਨ ਉਹ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਵਿੱਚ ਸਫਲ ਹੋ ਗਿਆ। ਇਥੇ ਕਾਰੋਬਾਰੀਆਂ ਨੂੰ ਵਿਦੇਸ਼ ਤੋਂ ਫਿਰੌਤੀ ਲਈ ਆ ਰਹੇ ਧਮਕੀ ਭਰੇ ਫੋਨਾਂ ਦੀ ਸਾਜ਼ਿਸ਼ ਵਿੱਚ ਉਸਦਾ ਦਾ ਨਾਂ ਆਉਣ ਉੱਤੇ ਇਸ ਮਾਮਲੇ ਦੀ ਪੋਲ ਖੁੱਲੀ ਹੈ।ਇਕ ਪੁਲਸ ਅਧਿਕਾਰੀ ਥਾਣਾ ਸਦਰ ਪੁਲਸ ਸਾਂਝ ਕੇਂਦਰ ਵਿਖੇ ਤਾਇਨਾਤ ਤਤਕਾਲੀ ਏ. ਐੱਸ. ਆਈ. ਪ੍ਰਭਦਿਆਲ ਸਿੰਘ ਹੁਣ ਵਰਦੀ ਸਟੋਰ ਪੁਲਸ ਲਾਈਨ ਅਤੇ ਤਤਕਾਲੀ ਥਾਣਾ ਸਦਰ ਮੁੱਖ ਮੁਨਸ਼ੀ ਅਤੇ ਹੁਣ ਐਂਟੀ ਹਿਊਮਨ ਟ੍ਰੈਫਿਕਿੰਗ ਸੈੱਲ ਵਿਖੇ ਤਾਇਨਾਤ ਹੌਲਦਾਰ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਕੋਰੋਨਾ ਇਲਾਜ ਲਈ ਗਿਆ ਦੋਸ਼ੀ ਫ਼ਰਾਰ, ਪਈਆਂ ਭਾਜੜਾਂ

ਪੁਲਸ ਸੂਤਰਾਂ ਮੁਤਾਬਕ ਸੁਖਦੂਲ ਸਿੰਘ ਉਰਫ ਸੁੱਖਾ ਪਿੰਡ ਦੁਨੇਕੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਸਨ ਅਤੇ ਉਹ ਕੁਝ ਕੇਸਾਂ ਵਿੱਚੋਂ ਬਰੀ ਹੋ ਗਿਆ ਸੀ ਅਤੇ ਕੁਝ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸਨ। ਕਰੀਬ ਦੋ ਸਾਲ ਪਹਿਲਾਂ ਉਸ ਨੇ ਵਿਦੇਸ਼ ਜਾਣ ਲਈ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ ਅਤੇ ਉਸ ਸਮੇਂ ਥਾਣਾ ਸਦਰ ਦੇ ਸਾਂਝ ਕੇਂਦਰ ਵਿਖੇ ਤਾਇਨਾਤ ਏ. ਐੱਸ. ਆਈ. ਪ੍ਰਭਦਿਆਲ ਸਿੰਘ ਨੇ ਉਸਦਾ ਚਾਲ ਚੱਲਣ ਆਦਿ ਦਰੁਸਤ ਹੋਣ ਅਤੇ ਉਸ ਸਮੇਂ ਤਾਇਨਾਤ ਥਾਣਾ ਸਦਰ ਦੇ ਮੁੱਖ ਮੁਨਸ਼ੀ ਗੁਰਵਿੰਦਰ ਸਿੰਘ ਨੇ ਜਿਹੜੇ ਕੇਸਾਂ ਵਿੱਚੋਂ ਉਕਤ ਸੁਖਦੂਲ ਸਿੰਘ ਉਰਫ਼ ਸੁੱਖਾ ਦਾ ਸਿਰਫ਼ ਬਰੀ ਹੋਣ ਵਾਲੇ ਕੇਸਾਂ ਦਾ ਪੜਤਾਲ ਵਿੱਚ ਵੇਰਵਾ ਦਰਜ ਕਰ ਦਿੱਤਾ ਪਰ ਪੈਡਿੰਗ ਫੌਜਦਾਰੀ ਕੇਸਾਂ ਦਾ ਵੇਰਵਾ ਨਹੀਂ ਦਿੱਤਾ, ਜਿਸ ਕਾਰਨ ਉਹ ਪਾਸਪੋਰਟ ਹਾਸਲ ਕਰਕੇ ਵਿਦੇਸ਼ ਜਾਣ ਵਿੱਚ ਸਫਲ ਹੋ ਗਿਆ। ਇਕ ਪੁਲਸ ਅਧਿਕਾਰੀ ਮੁਤਾਬਕ ਸ਼ਹਿਰ ਵਿਚ ਕਾਰੋਬਾਰੀਆਂ ਨੂੰ ਫਿਰੌਤੀ ਲਈ ਆ ਰਹੇ ਧਮਕੀ ਭਰੇ ਫੋਨਾਂ ਦੀ ਸਾਜ਼ਿਸ਼ ਵਿੱਚ ਵਿਦੇਸ਼ ਵਿੱਚੋਂ ਸੁਖਦੂਲ ਸਿੰਘ ਉਰਫ ਸੁੱਖਾ ਦਾ ਨਾਂ ਵੀ ਆ ਰਿਹਾ ਹੈ।

ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ


Shyna

Content Editor

Related News