ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਗੈਂਗਸਟਰ ਭੁੱਲਰ ਗ੍ਰਿਫ਼ਤਾਰ

Monday, Oct 05, 2020 - 06:15 PM (IST)

ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਗੈਂਗਸਟਰ ਭੁੱਲਰ ਗ੍ਰਿਫ਼ਤਾਰ

ਅਜਨਾਲਾ (ਰਾਜਵੀਰ ਹੁੰਦਲ) : ਥਾਣਾ ਲੋਪੋਕੇ ਪੁਲਸ ਨੇ ਇਕ ਗੈਂਗਸਟਰ ਸੁਖਮਨਪ੍ਰੀਤ ਉਰਫ ਸੁੱਖ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਗੈਂਗਸਟਰ ਸੁਖਮਨਪ੍ਰੀਤ ਪਾਸੋਂ 32 ਬੋਰ ਦੀ ਦੇਸੀ ਪਿਸਤੌਲ ਅਤੇ 2 ਰੋਂਦ ਵੀ ਬਰਾਮਦ ਕੀਤੇ ਹਨ। ਦਰਅਸਲ ਪੁਲਸ ਨੇ ਇਕ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਪੁਲਸ ਨੇ ਉਕਤ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ :  '2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਲੜਨਗੇ ਨਵਜੋਤ ਸਿੱਧੂ'

ਇਸ ਮੌਕੇ ਗੋਰਵ ਤੂਰਾ ਐੱਸ.ਪੀ. ਡੀ ਨੇ ਪ੍ਰੈਸ ਕਾਨਫਰੰਸ ਮੌਕੇ ਦੱਸਿਆ ਕਿ ਥਾਣਾ ਲੋਪੋਕੇ ਦੀ ਪੁਲਸ ਵਲੋਂ ਗੈਂਗਸਟਰ ਸੁਖਮਨਪ੍ਰੀਤ ਸਿੰਘ ਭੁੱਲਰ ਕੋਲੋਂ 1 ਦੇਸੀ ਪਿਸਟਲ 32 ਬੋਰ ਸਮੇਤ 2 ਰੋਂਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਸੁਖਮਨਪ੍ਰੀਤ ਨੇ 2018 ਵਿਚ ਆਪਣੇ ਹੀ ਪਿੰਡ ਦੇ ਮੁੰਡੇ ਦਾ ਦੋਸਤਾਂ ਨਾਲ ਮਿਲ ਕੇ ਕਤਲ ਵੀ ਕੀਤਾ ਸੀ। 

ਇਹ ਵੀ ਪੜ੍ਹੋ :  ਰਾਹੁਲ ਦੀ ਸਕਿਓਰਿਟੀ 'ਚ ਵੱਡੀ ਲਾਪਰਵਾਹੀ, ਬਿਨਾਂ ਮਨਜ਼ੂਰੀ ਉੱਡਿਆ ਡਰੋਨ

ਪ੍ਰੈਸ ਕਾਨਫਰੰਸ ਤੋਂ ਬਾਅਦ ਗੈਂਗਸਟਰ ਸੁਖਮਨਪ੍ਰੀਤ ਨੂੰ ਅਜਨਾਲ਼ਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਕਤ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਮੁਤਾਬਕ ਮੁਲਜ਼ਮ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਗੈਂਗਸਟਰ ਕੋਲੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਹੁਣ ਝਬਾਲ 'ਚ ਕੰਧਾਂ 'ਤੇ ਲਿਖਿਆ ਗਿਆ ਖਾਲਿਸਤਾਨ 2020 ਰੈਫਰੈਂਡਮ


author

Gurminder Singh

Content Editor

Related News