ਜੇਲ ''ਚ ਬੈਠੇ ਗੈਂਗਸਟਰ ਨੇ ਕੀਤਾ ਕਾਂਡ, ਫੋਨ ਕਰਕੇ ਦਿੱਤੀ ਧਮਕੀ (ਵੀਡੀਓ)

Wednesday, Nov 22, 2017 - 07:31 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਪੰਜਾਬ ਦੀਆਂ ਜੇਲਾਂ 'ਚੋਂ ਗੈਂਗਸਟਰਾਂ ਦਾ ਸੋਸ਼ਲ ਮੀਡੀਆ 'ਤੇ ਲਾਈਵ ਹੋਣਾ ਅਤੇ ਮੋਬਾਇਲ ਦੀ ਵਰਤੋਂ ਆਮ ਗੱਲ ਬਣਦੀ ਜਾ ਰਹੀ ਹੈ। ਆਏ ਦਿਨ ਜੇਲਾਂ 'ਚ ਬੰਦ ਕੈਦੀ ਫੋਨ ਦੀ ਵਰਤੋਂ ਕਰ ਰਹੇ ਹਨ। ਜਿਸਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਫਿਰੋਜ਼ਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੂੰ ਇਕ ਅਜਿਹਾ ਫੋਨ ਆਇਆ ਜਿਸ ਤੋਂ ਬਾਅਦ ਉਹ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਦਹਿਸ਼ਤ 'ਚ ਹੈ। ਅਜਿਹਾ ਇਸ ਲਈ ਕਿÀੁਂਕਿ ਲਾਲੀ ਨਾਮ ਦੇ ਗੈਂਗਸਟਰ ਨੇ ਉਸਨੂੰ ਫੋਨ ਕਰਕੇ ਗਵਾਹੀ ਬਦਲਣ ਦੀ ਧਮਕੀ ਦਿੱਤੀ ਹੈ। ਕਤਲ ਦੇ ਮਾਮਲੇ 'ਚ ਜੇਲ 'ਚ ਬੰਦ ਲਾਲੀ ਨੇ ਸੁਖਵਿੰਦਰ ਨੂੰ ਆਪਣੀ ਗਵਾਹੀ ਬਦਲਣ ਲਈ ਕਿਹਾ ਹੈ ਅਤੇ ਨਾਲ ਹੀ ਇਹ ਧਮਕੀ ਦਿੱਤੀ ਕਿ ਜੇਕਰ ਉਸਨੇ ਗਵਾਹੀ ਨਾ ਬਦਲੀ ਤਾਂ ਇਸਦਾ ਅੰਜ਼ਾਮ ਬੁਰਾ ਹੋਵੇਗਾ। ਲਾਲੀ ਵੱਲੋਂ ਕੀਤੇ ਇਸ ਫੋਨ ਕਾਲ ਨੂੰ ਸੁਖਵਿੰਦਰ ਨੇ ਰਿਕਾਰਡ ਕਰ ਲਿਆ।
ਇਸ ਧਮਕੀ ਭਰੇ ਫੋਨ ਤੋਂ ਬਾਅਦ ਸੁਖਵਿੰਦਰ ਨੇ ਪੁਲਸ ਤੋਂ ਸੁਰੱਖਿਆ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜੇਲਾਂ 'ਚ ਕੈਦੀਆਂ ਵੱਲੋਂ ਕੀਤੀ ਜਾ ਰਹੀ ਮੋਬਾਇਲ ਦੀ ਵਰਤੋਂ ਜੇਲ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ।


Related News