ਗੈਂਗਸਟਰ ਮਨੀ ਰਈਆ ਦੀ ਗ੍ਰਿਫ਼ਤਾਰੀ ’ਤੇ ਸਾਹਮਣੇ ਆਈ ਉਸ ਦੀ ਪਤਨੀ, ਕਿਹਾ-ਮੇਰਾ ਪਤੀ ਬੇਕਸੂਰ

Saturday, Sep 17, 2022 - 11:15 AM (IST)

ਗੈਂਗਸਟਰ ਮਨੀ ਰਈਆ ਦੀ ਗ੍ਰਿਫ਼ਤਾਰੀ ’ਤੇ ਸਾਹਮਣੇ ਆਈ ਉਸ ਦੀ ਪਤਨੀ, ਕਿਹਾ-ਮੇਰਾ ਪਤੀ ਬੇਕਸੂਰ

ਰਾਜਾਸਾਂਸੀ (ਰਾਜਵਿੰਦਰ) - ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਰਾਣਾ ਕੰਦੋਵਾਲੀਆ ਕਤਲ ਮਾਮਲੇ ’ਚ ਚਰਚਿਤ ਗੈਂਗਸਟਰ ਮਨੀ ਰਈਆਂ ਨੂੰ ਤੜਕਸਾਰ ਕਰੀਬ ਤਿੰਨ ਵਜੇ ਸੀ. ਆਈ. ਏ. ਸਟਾਫ਼ ਤੇ ਐਂਟੀਗੈਂਗਸਟਰ ਸਟਾਫ਼ ਵੱਲੋਂ ਰਾਜਾਸਾਂਸੀ ਨਜ਼ਦੀਕ ਕਸਬਾ ਕੁੱਕੜਾਂਵਾਲਾ ਤੋਂ ਕਾਬੂ ਕੀਤਾ ਗਿਆ ਸੀ। ਬੀਤੀ ਦੇਰ ਸ਼ਾਮ ਗੈਂਗਸਟਰ ਮਨੀ ਰਈਆ ਦੀ ਪਤਨੀ ਨੇ ਪ੍ਰੈੱਸ ਸਾਹਮਣੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਮੇਰਾ ਪਤੀ ਬੇਕਸੂਰ ਹੈ। ਉਸ ਦਾ ਸਿੱਧੂ ਮੂਸੇਵਾਲ ਅਤੇ ਰਾਣਾ ਕੰਦੋਵਾਲੀਆ ਕਤਲ ਮਾਮਲੇ ਨਾਲ ਕੋਈ ਵਾਸਤਾ ਨਹੀਂ ਹੈ, ਕਿਉਂਕਿ ਇਨ੍ਹਾਂ ਦੋਵਾਂ ਵਾਰਦਾਤਾਂ ਸਮੇਂ ਮੇਰਾ ਪਤੀ ਮੇਰੇ ਨਾਲ ਸੀ। ਉਸ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ’ਚ ਪਤੀ-ਪਤਨੀ ਦਾ ਹਾਈਵੋਲਟੇਜ਼ ਡਰਾਮਾ, ਮੀਡੀਆ ਸਾਹਮਣੇ ਖੋਲ੍ਹੇ ਇਕ-ਦੂਜੇ ਦੇ ਰਾਜ਼ (ਵੀਡੀਓ)

ਮਨੀ ਰਈਆ ਦੀ ਪਤਨੀ ਨੇ ਇਹ ਵੀ ਦੱਸਿਆ ਕਿ ਜਦੋਂ ਪੁਲਸ ਵੱਲੋਂ ਤੜਕੇ ਅਨਾਊਂਸਮੈਂਟ ਕੀਤੀ ਕਿ ਉਨ੍ਹਾਂ ਨੂੰ ਚਾਰ ਚਫ਼ੇਰੇ ਤੋਂ ਘੇਰ ਲਿਆ ਗਿਆ ਤਾਂ ਉਸ ਨੂੰ ਪਤਾ ਸੀ ਕਿ ਜੇ ਮਨੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਐਨਕਾਊਂਟਰ ਕਰ ਦਿੱਤਾ ਜਾਵੇਗਾ। ਇਸ ਲਈ ਉਸ ਨੇ ਖੁਦ ਆਪਣੇ ਪਤੀ ਮਨੀ ਰਈਆ ਨੂੰ ਪੁਲਸ ਦੇ ਹਵਾਲੇ ਕੀਤਾ ਹੈ। ਉਸ ਨੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬਾਰੇ ਉਨ੍ਹਾਂ ਦੇ ਮਾਤਾ-ਪਿਤਾ ਤੇ ਬਾਕੀ ਪਰਿਵਾਰ ਨੂੰ ਕੋਈ ਪਤਾ ਨਹੀਂ ਹੈ। ਉਸ ਨੇ ਮੰਗ ਕੀਤੀ ਕਾਨੂੰਨ ਅਨੁਸਾਰ ਮਨੀ ਰਈਆ ਖ਼ਿਲਾਫ਼ ਬਣਦੀ ਕਰਵਾਈ ਕੀਤੀ ਜਾਵੇ। ਉਸ ਨਾਲ ਨਾਜਾਇਜ਼ ਨਾ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ : ਮਨਦੀਪ ਤੂਫ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਪਿਤਾ ਦਾ ਬਿਆਨ, ਮੈਨੂੰ ਪੁੱਤ ਦੇ ਐਨਕਾਊਂਟਰ ਦਾ ਡਰ ਸਤਾ ਰਿਹੈ (ਵੀਡੀਓ)


author

rajwinder kaur

Content Editor

Related News