ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਅੰਦਰੋਂ ਇੰਟਰਵਿਊ ਦਾ ਮਾਮਲਾ ਪੁੱਜਾ ਹਾਈ ਕੋਰਟ
Saturday, Mar 18, 2023 - 01:58 AM (IST)
ਚੰਡੀਗੜ੍ਹ: ਜੇਲ੍ਹ ਦੇ ਅੰਦਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਇੰਟਰਵਿਊ ਦਿੱਤੇ ਜਾਣ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਹੀ ਸੀਨੀਅਰ ਵਕੀਲ ਨੇ ਉਕਤ ਮਾਮਲੇ ਵਿਚ ਪਟੀਸ਼ਨ ਦਾਖ਼ਲ ਕਰਦਿਆਂ ਮੰਗ ਕੀਤੀ ਹੈ ਕਿ ਇਸ ਇੰਟਰਵਿਊ ਦੀ ਜਾਂਚ ਕਰਵਾਈ ਜਾਵੇ।
ਇਹ ਖ਼ਬਰ ਵੀ ਪੜ੍ਹੋ - ਸਿੱਖ ਨੌਜਵਾਨ ਨੇ 5 ਭਾਸ਼ਾਵਾਂ 'ਚ 'ਕੇਸਰੀਆ' ਗਾਣਾ ਗਾ ਕੇ ਪਾਈ ਧੱਕ, PM ਮੋਦੀ ਤੇ ਆਨੰਦ ਮਹਿੰਦਰਾ ਵੀ ਹੋਏ ਮੁਰੀਦ
ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਇੰਟਰਵਿਊ ਦੀ ਜਾਂਚ ਹਾਈ ਕੋਰਟ ਦੇ ਸੀਟਿੰਗ ਜੱਜ ਜਾਂ ਫਿਰ ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ ਤੋਂ ਕਰਵਾਈ ਜਾਵੇ। ਹੁਣ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵੱਲੋਂ ਕੀਤੀ ਜਾਵੇਗੀ, ਜਿਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ 'ਤੇ ਇਕ ਜੇਲ੍ਹ ਅੰਦਰੋਂ ਇਕ ਮੀਡੀਆ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਚੰਡੀਗੜ੍ਹ ਦੇ ਹੀ ਵਕੀਲ ਨੇ ਗੈਂਗਸਟਰ ਦੇ ਜੇਲ੍ਹ ਅੰਦਰੋਂ ਦਿੱਤੇ ਇੰਟਰਵਿਊ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਜੀ-20 ਦੇਸ਼ਾਂ ਦੇ ਡੈਲੀਗੇਟਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਲੰਗਰ ਪ੍ਰਬੰਧ ਤੇ ਸੇਵਾਵਾਂ ਬਾਰੇ ਲਈ ਜਾਣਕਾਰੀ
ਦੱਸ ਦੇਈਏ ਕਿ 14 ਮਾਰਚ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਇਕ ਚੈਨਲ ਨੂੰ ਇੰਟਰਵਿਊ ਦਿੱਤਾ ਗਿਆ ਸੀ। ਇਸ ਇੰਟਰਵਿਊ ਨਾਲ ਮਰੀ ਤਰਥੱਲੀ ਅਜੇ ਸ਼ਾਂਤ ਨਹੀਂ ਸੀ ਹੋਈ ਕਿ 17 ਮਾਰਚ ਨੂੰ ਗੈਂਗਸਟਰ ਦੀ ਉਸੇ ਚੈਨਲ ਨਾਲ ਇਕ ਹੋਰ ਇੰਟਰਵਿਊ ਸਾਹਮਣੇ ਆ ਗਈ। ਹਾਲਾਂਕਿ ਪਹਿਲੀ ਇੰਟਰਵਿਊ ਤੋਂ ਬਾਅਦ ਪੰਜਾਬ ਦੇ ਡੀ.ਜੀ.ਪੀ. ਗੋਰਵ ਯਾਦਵ ਦਾ ਕਹਿਣਾ ਸੀ ਕਿ ਇਹ ਘਟਨਾ ਪੰਜਾਬ ਦੀ ਕਿਸੇ ਜੇਲ੍ਹ ਦੀ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।