ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
Monday, Mar 29, 2021 - 09:26 AM (IST)
ਚੰਡੀਗੜ੍ਹ (ਸੁਸ਼ੀਲ) : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਤਲ ਮਾਮਲੇ ਵਿਚ ਪੁੱਛਗਿਛ ਲਈ ਚੰਡੀਗੜ੍ਹ ਪੁਲਸ ਰਾਜਸਥਾਨ ਦੀ ਜੇਲ ਤੋਂ ਚੰਡੀਗੜ੍ਹ ਲਿਆਉਣਾ ਚਾਹੁੰਦੀ ਹੈ। ਇਸ ਲਈ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਵੱਲੋਂ ਸੁਪਰੀਮ ਕੋਰਟ ਵਿਚ ਵੀ ਜਵਾਬ ਦੇ ਦਿੱਤਾ ਗਿਆ ਹੈ। ਇਸ ਕਾਰਣ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਮਨੀ ਸ਼ੂਟਰ ਨੇ ਫੇਸਬੁੱਕ (ਐੱਫ. ਬੀ.) ’ਤੇ ਐੱਸ. ਐੱਸ. ਪੀ. ਕੁਲਦੀਪ ਸਿੰਘ ਦੀ ਫੋਟੋ ਲਾ ਕੇ ਧਮਕੀ ਭਰਿਆ ਪੋਸਟ ਸ਼ੇਅਰ ਕੀਤਾ ਹੈ। ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਦੀ ਫੋਟੋ ਦੇ ਨਾਲ ਪੋਸਟ ਵਿਚ ਲਿਖਿਆ ਹੈ ਕਿ ਤੁਹਾਨੂੰ ਸਾਰਿਆ ਨੂੰ ਪਤਾ ਹੈ ਕਿ ਆਪਣੇ ਲਾਰੈਂਸ ਬਿਸ਼ਨੋਈ ਭਰਾ ਨੂੰ ਚੰਡੀਗੜ੍ਹ ਲਿਆਉਣ ਦੀ ਤਿਆਰੀ ਹੋ ਰਹੀ ਹੈ ਪਰ ਭਰਾ ਦੇ ਦਿਲ ਵਿਚ ਹੈ ਕਿ ਇਹ ਉਸ ਦਾ ਐਨਕਾਊਂਟਰ ਨਾ ਕਰ ਦੇਣ। ਮੈਂ ਐੱਸ. ਐੱਸ. ਪੀ. ਕੁਲਦੀਪ ਸਿੰਘ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੇਕਰ ਸਾਡੇ ਲਾਰੈਂਸ ਬਿਸ਼ਨੋਈ ਭਰਾ ਨੂੰ ਕੁਝ ਵੀ ਹੋਇਆ ਤਾਂ ਉਸ ਦਾ ਬਦਲਾ ਅਸੀ ਕਿਵੇਂ ਲਵਾਂਗੇ, ਇਹ ਤੂੰ ਸੋਚ ਵੀ ਨਹੀਂ ਸਕਦਾ।
ਪੜ੍ਹੋ ਇਹ ਵੀ ਖਬਰ - ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ
ਇਨ੍ਹਾਂ ਦੋ ਕੇਸਾਂ ’ਚ ਆਇਆ ਸੀ ਲਾਰੈਂਸ ਦਾ ਨਾਂ
ਕੁਝ ਸਮਾਂ ਪਹਿਲਾਂ ਸੈਕਟਰ-33 ਵਿਚ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਘਰ ’ਤੇ ਗੋਲੀਆਂ ਚੱਲੀਆਂ ਸਨ। ਇਸ ਤੋਂ ਕੁਝ ਦਿਨਾਂ ਬਾਅਦ ਸੈਕਟਰ-9 ਵਿਚ ਸ਼ਰਾਬ ਦੇ ਠੇਕੇ ’ਤੇ ਵੀ ਗੋਲੀ ਚੱਲੀ ਸੀ। ਇਨ੍ਹਾਂ ਦੋਵਾਂ ਵਾਰਦਾਤਾਂ ਵਿਚ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ ਅਤੇ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਤੋਂ ਪੁੱਛਗਿਛ ਕਰਨਾ ਚਾਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼
ਸਖ਼ਤ ਸੁਰੱਖਿਆ ’ਚ ਲਿਆਂਦਾ ਜਾਵੇਗਾ ਚੰਡੀਗੜ੍ਹ
ਚੰਡੀਗੜ੍ਹ ਪੁਲਸ ਦੇ ਪ੍ਰੋਡਕਸ਼ਨ ਵਾਰੰਟ ’ਤੇ ਆਉਣ ਤੋਂ ਬਚਣ ਲਈ ਲਾਰੈਂਸ ਬਿਸ਼ਨੋਈ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਰਜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ 31 ਮਈ, 2020 ਨੂੰ ਯੂ. ਟੀ. ਪੁਲਸ ਨੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਵਿਚ ਉਸ ਦੇ ਖਿਲਾਫ਼ ਰਿਪੋਰਟ ਦਰਜ ਕੀਤੀ ਸੀ। ਪੁਲਸ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਨਾ ਚਾਹੁੰਦੀ ਹੈ ਪਰ ਸ਼ੱਕ ਹੈ ਕਿ ਕਾਨਪੁਰ ਮੁੱਠਭੇੜ ਵਿਚ ਜਿਵੇਂ ਵਿਕਾਸ ਦੂਬੇ ਨੂੰ ਮਾਰਿਆ ਗਿਆ, ਉਂਝ ਹੀ ਉਸ ਦਾ ਫਰਜ਼ੀ ਐਨਕਾਊਂਟਰ ਹੋ ਸਕਦਾ ਹੈ। ਉਸ ਦੇ ਹੱਥ-ਪੈਰ ਬੰਨ੍ਹ ਕੇ ਉਸਨੂੰ ਲਿਆਂਦਾ ਜਾਵੇ, ਤਾਂਕਿ ਪੁਲਸ ਉਸ ਦੇ ਭੱਜਣ ਦੀ ਕੋਈ ਕਹਾਣੀ ਨਾ ਬਣਾ ਸਕੇ।
ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ
ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਰਾਜਸਥਾਨ ਦੀ ਅਜਮੇਰ ਜੇਲ ਵਿਚ ਬੰਦ ਹੈ। ਡੀ. ਆਈ. ਜੀ. ਓਮਬੀਰ ਸਿੰਘ ਬਿਸ਼ਨੋਈ ਦੀ ਨਿਗਰਾਨੀ ਵਿਚ ਲਾਰੈਂਸ ਨੂੰ ਚੰਡੀਗੜ੍ਹ ਲਿਆਂਦਾ ਜਾਵੇਗਾ। ਸੁਰੱਖਿਆ ਦੇ ਮੱਦੇਨਜ਼ਰ ਇਕ ਡੀ. ਐੱਸ. ਪੀ., ਦੋ ਇੰਸਪੈਕਟਰਾਂ ਸਮੇਤ 20 ਪੁਲਸ ਕਰਮਚਾਰੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਪਲ ਦੀ ਵੀਡੀਓਗ੍ਰਾਫ਼ੀ ਕੀਤੀ ਜਾਵੇਗੀ, ਤਾਂ ਕਿ ਸੁਰੱਖਿਆ ਵਿਚ ਸੰਨ੍ਹ ਨਾ ਲੱਗ ਸਕੇ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਲਾਰੈਂਸ ਤੋਂ ਪੁਲਸ ਉਗਲਵਾਏਗੀ ਚੰਡੀਗੜ੍ਹ ਦੇ ਗੁਰਗਿਆਂ ਦੇ ਨਾਂ
ਗੈਂਗਸਟਰਾਂ ਨੇ ਸ਼ਹਿਰ ਵਿਚ ਫਿਰੌਤੀ ਦਾ ਨੈੱਟਵਰਕ ਬਣਾਇਆ ਹੋਇਆ ਹੈ, ਇਸ ਲਈ ਇਹ ਲਾਰੈਂਸ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਕੇ ਉਸ ਦਾ ਖੌਫ਼ ਖਤਮ ਕਰਨ ਦੀ ਕੋਸ਼ਿਸ਼ ਹੈ। ਜੇਲ ਵਿਚ ਰਹਿ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਵੀ ਪੁਲਸ ਉਸ ਤੋਂ ਪੁੱਛਗਿਛ ਕਰੇਗੀ। ਨਾਲ ਹੀ ਉਸ ਦੇ ਗੁਰਗਿਆਂ ਦਾ ਨਾਂ ਪਤਾ ਕਰਨ ਦੀ ਕੋਸ਼ਿਸ਼ ਕਰੇਗੀ।
ਪੜ੍ਹੋ ਇਹ ਵੀ ਖਬਰ - ਸਮਰ ਸ਼ਡਿਊਲ ’ਚ ਕੋਈ ਨਵੀਂ ਇੰਟਰਨੈਸ਼ਨਲ ਫਲਾਈਟ ਨਹੀਂ, ਡੋਮੈਸਟਿਕ ਫਲਾਈਟਾਂ 40 ਤੋਂ 47 ਹੋਈਆਂ