ਗੈਂਗਸਟਰ ਦੇ ਜੇਲ ''ਚੋਂ ਲਾਈਵ ਹੋਣ ਤੋਂ ਬਾਅਦ ਜਾਗਿਆ ਜੇਲ ਪ੍ਰਸ਼ਾਸਨ, ਕੀਤੀ ਸਖਤ ਕਾਰਵਾਈ

Saturday, Nov 11, 2017 - 07:04 PM (IST)

ਗੈਂਗਸਟਰ ਦੇ ਜੇਲ ''ਚੋਂ ਲਾਈਵ ਹੋਣ ਤੋਂ ਬਾਅਦ ਜਾਗਿਆ ਜੇਲ ਪ੍ਰਸ਼ਾਸਨ, ਕੀਤੀ ਸਖਤ ਕਾਰਵਾਈ

ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਜੇਲ 'ਚ ਬੰਦ ਗੈਂਗਸਟਰ ਲੱਖਾ ਸਿਧਾਣਾ ਦੇ ਫੇਸਬੁਕ 'ਤੇ ਲਾਈਵ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਹਰਕਤ 'ਚ ਆਇਆ ਹੈ। ਪੁਲਸ ਨੇ ਸਖਤ ਕਾਰਵਾਈ ਕਰਦੇ ਹੋਏ ਜੇਲ ਵਿਚ ਰੇਡ ਮਾਰ ਕੇ ਦੋ ਮੋਬਾਇਲ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪੁਲਸ ਨੇ ਗੈਂਗਸਟਰ ਲੱਖਾ ਸਿਧਾਣਾ ਸਮੇਤ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ 'ਤੇ ਕਾਲਖ ਮਲਣ ਦੇ ਦੋਸ਼ਾਂ ਹੇਠ ਜੇਲ 'ਚ ਬੰਦ ਗੈਂਗਸਟਰ ਲੱਖਾ ਸਿਧਾਣਾ ਨੇ ਆਪਣੇ ਫੇਸਬੁਕ 'ਤੇ ਲਾਈਵ ਹੋ ਕੇ ਹਵਾ ਪ੍ਰਦੂਸ਼ਣ ਬਾਰੇ ਕਿਹਾ ਸੀ ਅਤੇ ਪਰਾਲੀ ਸਾੜਣ ਨੂੰ ਲੈ ਕੇ ਫਿਕਰਮੰਦੀ ਜ਼ਾਹਰ ਕੀਤੀ ਸੀ।


Related News