ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਮਿੱਠੂ ਗ੍ਰਿਫਤਾਰ

Saturday, Apr 28, 2018 - 05:26 AM (IST)

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਮਿੱਠੂ ਗ੍ਰਿਫਤਾਰ

ਅੰਮ੍ਰਿਤਸਰ, (ਅਰੁਣ)- ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਦੀ ਧੜਪਕੜ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਡੀ-ਡਵੀਜ਼ਨ ਦੀ ਪੁਲਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਸਾਥੀ ਅਰਸ਼ਦੀਪ ਮਿੱਠੂ ਵਾਸੀ ਭਲਾਈਪੁਰ ਡੋਗਰਾਂ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ ਇਕ 12 ਬੋਰ ਦੀ ਰਾਈਫਲ ਤੇ 3 ਕਾਰਤੂਸ ਬਰਾਮਦ ਕੀਤੇ ਗਏ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏ. ਡੀ. ਸੀ. ਪੀ.-1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਹਰਪ੍ਰੀਤ ਹੈਪੀ ਵਾਸੀ ਬੁੱਟਰ ਤੇ ਅਰਸ਼ਦੀਪ ਸਿੰਘ ਮਿੱਠੂ ਵਾਸੀ ਭਲਾਈਪੁਰ ਡੋਗਰਾਂ ਨਾਜਾਇਜ਼ ਅਸਲੇ ਸਮੇਤ ਲੋਹਗੜ੍ਹ ਇਲਾਕੇ 'ਚ ਇਕੱਠੇ ਹੋ ਰਹੇ ਹਨ, ਜਿਸ ਉਪਰੰਤ ਥਾਣਾ ਡੀ-ਡਵੀਜ਼ਨ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਦੀ ਟੀਮ ਨੇ ਤੁਰੰਤ ਨਾਕਾਬੰਦੀ ਕਰਦਿਆਂ ਉਕਤ ਮੁਲਜ਼ਮ ਅਰਸ਼ਦੀਪ ਸਿੰਘ ਮਿੱਠੂ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਗੈਂਗਸਟਰ ਹਰਪ੍ਰੀਤ ਹੈਪੀ ਜੋ ਇਕ ਪੇਸ਼ੇਵਰ ਜਰਾਇਮ ਪੇਸ਼ਾ ਵਿਅਕਤੀ ਹੈ ਅਤੇ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦਾ ਹੈ, ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ।


Related News