ਨਾਭਾ ਜੇਲ ਕਾਂਡ ''ਚ ਪੁਲਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫਤਾਰ (ਤਸਵੀਰਾਂ)

Monday, Feb 13, 2017 - 05:59 PM (IST)

ਨਾਭਾ ਜੇਲ ਕਾਂਡ ''ਚ ਪੁਲਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫਤਾਰ (ਤਸਵੀਰਾਂ)

ਮੋਗਾ (ਪਵਨ ਗਰੋਵਰ, ਆਜ਼ਾਦ) : ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਵਾਪਰੇ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਅਤੇ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ''ਚੋਂ ਇਕ ਆਪ੍ਰੇਸ਼ਨ ਦੌਰਾਨ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ ਅਤੇ ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀਕੇ ਵਿਖੇ ਨਾਮੀ ਗੈਂਗਸਟਰ ਇਕ ਐਨ. ਆਰ. ਆਈ. ਦੇ ਘਰ ਲੁਕੇ ਹੋਏ ਹਨ, ਜਿਸ ''ਤੇ ਐਤਵਾਰ ਨੂੰ ਪਟਿਆਲਾ ਤੋਂ ਵਿਸ਼ੇਸ਼ ਪੁਲਸ ਪਾਰਟੀ ਨੇ ਪਿੰਡ ਢੁੱਡੀਕੇ ਵਿਖੇ ਧਾਵਾ ਬੋਲ ਦਿੱਤਾ।
ਇਸ ਦੌਰਾਨ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਉਸ ਦੀ ਰਿਸ਼ਤੇਦਾਰੀ ''ਚ ਲੱਗਦੇ ਭਰਾ ਮਨਵੀਰ ਸੇਖੋਂ, ਰਾਜਵਿੰਦਰ ਰਾਜਾ ਉਰਫ ਸੁਲਤਾਨ ਵਾਸੀ ਮੰਗੇਵਾਲਾ ਜ਼ਿਲਾ ਮੋਗਾ ਅਤੇ ਕੁਲਵਿੰਦਰ ਸਿੰਘ ਢਿਵਰੀ ਵਾਸੀ ਸਿਧਾਂਣਾ ਨੂੰ ਪੁਲਸ ਨੇ ਮੌਕੇ ''ਤੇ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਪੁਲਸ ਨੇ ਗੈਂਗਸਟਰਾਂ ਪਾਸੋਂ ਜਿੱਥੇ ਦੋ ਗੱਡੀਆਂ ਬਰਾਮਦ ਕੀਤੀਆਂ, ਉਥੇ ਨਾਲ ਹੀ ਚਾਰ ਹਥਿਆਰ ਵੀ ਬਰਾਮਦ ਕੀਤੇ।


author

Gurminder Singh

Content Editor

Related News