ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

Monday, Aug 29, 2022 - 06:31 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਅਤੇ ਮਾਸਟਰ ਮਾਈਂਡ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਧਮਕੀ ਦਿੱਤੀ ਹੈ। ਗੋਲਡੀ ਬਰਾੜ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਪੁਲਸ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਬਠਿੰਡਾ ਜੇਲ ਵਿਚ ਸਾਡੇ ਭਰਾ ਸਾਰਜ ਸੰਧੂ, ਬੋਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਗੋਲਡੀ ਬਰਾੜ ਨੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਜੇਲ ਸੁਪਰੀਡੈਂਟ ’ਤੇ ਕਾਰਵਾਈ ਕਰਨ ਲਈ ਆਖਿਆ ਹੈ। 

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੁਲਸ ਦਾ ਵੱਡਾ ਐਕਸ਼ਨ, ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ

ਗੈਂਗਸਟਰ ਗੋਲਡੀ ਬਰਾੜ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਬਠਿੰਡਾ ਜੇਲ ਵਿਚ ਬੋਬੀ ਮਲਹੋਤਰਾ, ਸਾਰਜ ਸੰਧੂ ਅਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਇੰਦਰਜੀਤ ਕਾਹਲੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਸ ਨੇ ਬਿਨਾਂ ਕਿਸੇ ਕਾਰਣ ਇਨ੍ਹਾਂ ਦੀ ਕੁੱਟਮਾਰ ਕੀਤੀ। ਉਹ ਪੰਜਾਬ ਪੁਲਸ ਅਤੇ ਜੇਲ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹੈ ਕਿ ਸਾਡੇ ਭਰਾਵਾਂ ਦੀ ਜੇਲ ਬਦਲੀ ਜਾਵੇ ਜਾਂ ਡਿਪਟੀ ਸੁਪਰੀਡੈਂਟ ’ਤੇ ਕਾਰਵਾਈ ਕੀਤੀ ਜਾਵੇ। ਜੇ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਸ ਦੀ ਹੋਵੇਗੀ। ਪੁਲਸ ਸਾਨੂੰ ਫਿਰ ਤੋਂ ਕੋਈ ਵੱਡੀ ਵਾਰਦਾਤ ਕਰਨ ਲਈ ਮਜ਼ਬੂਰ ਨਾ ਕਰੇ। ਡੀ. ਜੀ. ਪੀ. ਗੌਰਵ ਯਾਦਵ ਅਤੇ ਜੇਲ ਮੰਤਰੀ ਹਰਜੋਤ ਬੈਂਸ ਆਪਣਾ ਫਰਜ਼ ਨਿਭਾਉਣ। ਜੇ ਸਾਨੂੰ ਪਹਿਲਾਂ ਹੀ ਵਿੱਕੀ ਮਿੱਢੂਖੇੜਾ ਅਤੇ ਸੰਦੀਪ ਨੰਗਲ ਅੰਬੀਆਂ ਦਾ ਇਨਸਾਫ ਮਿਲ ਜਾਂਦਾ ਤਾਂ ਅਸੀਂ ਸਿੱਧੂ ਮੂਸੇਵਾਲਾ ਨੂੰ ਨਾ ਮਾਰਦੇ। 

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਕਾਰਵਾਈ ਕਰਨ ਦੀ ਤਿਆਰੀ ’ਚ ਭਾਜਪਾ, ਸਤੰਬਰ ਦੇ ਪਹਿਲੇ ਹਫ਼ਤੇ ਹੋ ਸਕਦੈ ਐਲਾਨ

ਬੰਬੀਹਾ ਗੈਂਗ ਨੂੰ ਵੀ ਦਿੱਤੀ ਧਮਕੀ

ਗੋਲਡੀ ਬਰਾੜ ਨੇ ਕਿਹਾ ਕਿ ਜਿਹੜੇ ਸਾਡੇ ਵਿਰੋਧੀ ਪੋਸਟਾਂ ਪਾ ਕੇ ਸਾਡੇ ਤੋਂ ਬਦਲਾ ਲੈਣ ਦੀਆਂ ਗੱਲਾਂ ਕਰ ਰਹੇ ਹਨ, ਉਹ ਪਹਿਲਾਂ ਆਪਣੀ ਜਾਨ ਬਚਾ ਲੈਣ, ਬਾਕੀ ਬਾਅਦ ਵਿਚ ਦੇਖ ਲੈਣ। ਇਸ ਪੋਸਟ ਵਿਚ ਗੋਲਡੀ ਬਰਾੜ ਨੇ ਅਖੀਰ ਵਿਚ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਗਰੁੱਪ ਦਾ ਨਾਮ ਵੀ ਲਿਖਿਆ ਹੈ। 

ਇਹ ਵੀ ਪੜ੍ਹੋ : ਅੱਤਵਾਦੀ ਗੁਰਪਤਵੰਤ ਪੰਨੂ ਨੂੰ ਰਵਨੀਤ ਬਿੱਟੂ ਦਾ ਚੈਲੰਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News