ਪੁਲਸ ਦੀ ਮੋਸਟ ਵਾਂਟੇਡ ਲਿਸਟ ’ਚ ਸ਼ਾਮਲ ਗੈਂਗਸਟਰ ਮੁਕਾਬਲੇ ਤੋਂ ਬਾਅਦ ਬਠਿੰਡਾ ’ਚ ਗ੍ਰਿਫ਼ਤਾਰ

Tuesday, Jun 29, 2021 - 10:56 PM (IST)

ਬਠਿੰਡਾ (ਵਰਮਾ) : ਬਠਿੰਡਾ ਅਤੇ ਜੈਤੋ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਸੀ-ਕੈਟਾਗਿਰੀ ਦੇ ਗੈਂਗਸਟਰ ਹਲਕੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤ ਗੈਂਗਸਟਰ ਦੇ ਪੱਟ ਵਿਚ ਗੋਲੀ ਲੱਗੀ ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਉਰਫ਼ ਕਾਲਾ ਸੇਖੋ ਜੋਂ ਛੋਟੇ ਗੈਂਗਸਟਰਾਂ ਵਿਚ ਸ਼ਾਮਲ ਹੈ ਨੂੰ ਪੁਲਸ ਨੇ ਡੱਬਵਾਲੀ ਰੋਡ ’ਤੇ ਪਿੰਡ ਜੱਸੀ ਬਾਗਵਾਲੀ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਪੁਲਸ ਨੂੰ ਵੇਖ ਕੇ ਭੱਜ ਰਿਹਾ ਸੀ ਤਾਂ ਜੈਤੋਂ ਦੀ ਸੀ. ਆਈ. ਪੁਲਸ ਪਿੱਛਾ ਕਰਦੀ ਹੋਈ ਪਹੁੰਚੀ ਅਤੇ ਬਠਿੰਡਾ ਪੁਲਸ ਨੂੰ ਜਾਣੂ ਕਰਵਾਇਆ।

ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਨਵਾਂ ਮੋੜ, ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

ਇਸ ਤੋਂ ਬਾਅਦ ਐੱਸ.ਐੱਸ.ਪੀ.ਬਠਿੰਡਾ ਅਤੇ ਸੀ.ਆਈ ਦੀ ਟੀਮ ਵੀ ਮੌਕੇ ’ਤੇ ਪਹੁੰਚੀ। ਉਕਤ ਮੁਲਜ਼ਮ ਟਰੈਕਟਰ ’ਤੇ ਭੱਜ ਨਿਕਲਿਆ ਅਤੇ ਪੁਲਸ ਦੀ ਘੇਰਾਬੰਦੀ ਨੂੰ ਵੇਖਦੇ ਹੋਏ ਉਸ ਨੇ ਆਪਣੇ ਪੱਟ ਵਿਚ ਗੋਲੀ ਮਾਰ ਦਿੱਤੀ। ਐੱਸ.ਐੱਸ.ਪੀ ਵਿਰਕ ਨੇ ਦੱਸਿਆ ਕਿ ਉਹ ਇਕ ਦਰਜਨ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦਾ ਸੀ। ਫਰੀਦਕੋਟ ਪੁਲਸ ਲਈ ਇਹ ਮੋਸਟ ਵਾਂਟਿੰਡ ਲਿਸਟ ਵਿਚ ਆਉਂਦਾ ਹੈ। ਜੱਸੀ ਬਾਗਵਾਲੀ ਵਿਚ ਉਹ ਆਪਣੀ ਮਾਸੀ ਦੇ ਘਰ ਵਿਚ ਲੁਕਿਆ ਹੋਇਆ ਸੀ ਜਿਸ ਦੀ ਪੁਲਸ ਨੂੰ ਪੱਕੀ ਸੂਚਨਾ ਸੀ। ਫਿਲਹਾਲ ਪੁਲਸ ਨੇ ਉਸ ’ਤੇ ਭਾਰੀ ਗਿਣਤੀ ਵਿਚ ਮੁਲਾਜ਼ਮ ਤੈਨਾਤ ਕਰਕੇ ਇਲਾਜ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਪੁਲਸ ’ਤੇ ਦੋਸ਼ ਲਗਾਇਆ ਕਿ ਪੁਲਸ ਨੇ ਉਸ ’ਤੇ ਫਾਇਰਿੰਗ ਕੀਤੀ ਅਤੇ ਪੁਲਸ ਦੀ ਗੋਲ਼ੀ ਨਾਲ ਹੀ ਉਹ ਜ਼ਖਮੀ ਹੋਇਆ ਹੈ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ’ਚ ਅਕਾਲੀ ਆਗੂ ’ਤੇ ਜ਼ਬਰਦਸਤ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਉਸ ਨੇ ਦੱਸਿਆ ਕਿ ਉਸ ਕੋਲ ਇਸਦੀ ਵੀਡੀਓ ਵੀ ਹੈ ਜੋ ਮੋਬਾਇਲ ਪੁਲਸ ਕੋਲ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਸ ਪਾਰਟੀ ਸਕਾਰਪੀਓ ਗੱਡੀ ’ਤੇ ਪਿੱਛਾ ਕਰ ਰਹੀ ਸੀ ਅਤੇ ਉਹ ਟਰੈਕਟਰ ’ਤੇ ਸੀ। ਗੈਂਗਸਟਰਾਂ ਦਾ ਝੂਠ ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਉਹ ਟਰੈਕਟਰ ’ਤੇ 20 ਕਿਲੋਂਮੀਟਰ ਤੱਕ ਭੱਜਿਆ ਜਦਕਿ ਸੱਚਾਈ ਇਹ ਹੈ ਕਿ 150 ਕਿਲੋਮੀਟਰ ਨਾਲ ਦੌੜਨ ਵਾਲੀ ਸਕਾਰਪੀਓ ਕਿਵੇਂ ਉਸ ਦਾ 20 ਕਿਲੋਮੀਟਰ ਤੱਕ ਪਿੱਛਾ ਕਰੇਗੀ। ਉਹ ਝੂਠ ਬੋਲਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਪਿਸਤੌਲ ਨਾਲ ਉਸ ਨੇ ਗੋਲ਼ੀ ਮਾਰੀ ਪੁਲਸ ਉਸ ਪਿਸਤੌਲ ਨੂੰ ਭਾਲ ਰਹੀ ਹੈ ਜਲਦੀ ਹੀ ਉਸ ਨੂੰ ਬਰਾਮਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ’ਤੇ ਵੱਡੇ ਖ਼ੁਲਾਸਾ, ਵਟਸਐਪ ’ਤੇ ਫਾਈਨਲ ਹੁੰਦੀਆਂ ਹਨ ਕੁੜੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News