ਖਤਰਨਾਕ ਗੈਂਗਸਟਰ ਨੇ ਜੇਲ ''ਚ ਮਨਾਇਆ ਜਨਮਦਿਨ, ਪੁਲਸ ''ਚ ਹੜਕੰਪ
Saturday, Apr 07, 2018 - 09:54 AM (IST)

ਫਰੀਦਕੋਟ : ਫਰੀਦਕੋਟ ਦੀ ਮਾਡਰਨ ਜੇਲ 'ਚ ਖਤਰਨਾਕ ਗੈਂਗਸਟਰ ਭੋਲਾ ਸ਼ੂਟਰ ਦਾ ਜਨਮਦਿਨ ਮਨਾਉਣ ਦੀ ਤਸਵੀਰ ਸਾਹਮਣੇ ਆਉਂਦੇ ਹੀ ਜੇਲ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਭੋਲਾ ਦੇ ਜਨਮਦਿਨ ਦੀ ਇਹ ਤਸਵੀਰ ਫਰੀਦਕੋਟ ਦੇ ਪਿੰਡ ਸੁਰਘੁਰੀ ਦੇ ਪਾਲਾ ਬਰਾੜ ਦੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਸ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਦੱਸਣਯੋਗ ਹੈ ਕਿ ਭੋਲਾ ਸ਼ੂਟਰ ਗੈਂਗਸਟਰ ਲਵੀ ਦੇਵੜਾ ਦੇ ਕਤਲ ਮਾਮਲੇ 'ਚ ਜੇਲ 'ਚ ਬੰਦ ਹਨ। ਫਿਲਹਾਲ ਜੇਲਾਂ 'ਚ ਗੈਂਗਸਟਰਾਂ ਦਾ ਜਨਮਦਿਨ ਮਨਾਉਣਾ ਅਤੇ ਫਿਰ ਸ਼ਰੇਆਮ ਫੇਸਬੁੱਕ 'ਤੇ ਤਸਵੀਰਾਂ ਅਪਲੋਡ ਕਰਨਾ ਸਮਾਜ ਅਤੇ ਪੁਲਸ ਲਈ ਕਾਫੀ ਚਿੰਤਾਜਨਕ ਹੈ।