ਝਗੜੇ ਦੀਆਂ 12 ਵਾਰਦਾਤਾਂ ਕਰ ਚੁੱਕਾ ਗੈਂਗਸਟਰ ਕਾਲੀ ਸਾਥੀ ਕਾਕਾ ਸਮੇਤ ਗ੍ਰਿਫਤਾਰ

Monday, Aug 20, 2018 - 06:39 AM (IST)

ਝਗੜੇ ਦੀਆਂ 12 ਵਾਰਦਾਤਾਂ ਕਰ ਚੁੱਕਾ ਗੈਂਗਸਟਰ ਕਾਲੀ ਸਾਥੀ ਕਾਕਾ ਸਮੇਤ ਗ੍ਰਿਫਤਾਰ

ਜਲੰਧਰ,   (ਮਹੇਸ਼)-  ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ ਦੀ ਟੀਮ ਨੇ ਲੜਾਈ-ਝਗੜੇ  ਦੀਆਂ 12 ਤੋਂ ਜ਼ਿਆਦਾ ਵਾਰਦਾਤਾਂ ਕਰ ਚੁੱਕੇ ਗੈਂਗਸਟਰ ਕਾਲੀ ਨੂੰ ਉਸ ਦੇ ਸਾਥੀ ਕਾਕਾ  ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮ ਮੰਡੀ ਰੋਡ ਨੇੜੇ ਬੱਸ ਅੱਡਾ ਨੂਰਮਹਿਲ ਦਿਹਾਤੀ  ਪੁਲਸ ਜਲੰਧਰ ਦੇ ਰਹਿਣ ਵਾਲੇ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਟੀ ਪੁਆਇੰਟ  ਲਾਡੋਵਾਲੀ ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਫੜੇ ਗਏ ਗੈਂਗਸਟਰ ਮੁਨੀਸ਼ ਕੁਮਾਰ ਕਾਲੀ  ਪੁੱਤਰ ਨੰਦ ਕਿਸ਼ੋਰ ਤੋਂ ਇਕ ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ 7.65 ਤੇ ਉਸ ਦੇ ਸਾਥੀ  ਦਿਨੇਸ਼ ਕੁਮਾਰ ਉਰਫ ਕਾਕਾ ਪੁੱਤਰ ਬਲਵਿੰਦਰ ਕੁਮਾਰ ਤੋਂ ਲੋਹੇ ਦਾ ਖੰਡਾ ਬਰਾਮਦ ਕੀਤਾ  ਗਿਆ। ਕਾਲੀ ਤੇ ਕਾਕਾ ਦੇ ਖਿਲਾਫ ਥਾਣਾ ਨਵੀ ਬਾਰਾਂਦਰੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ  ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
ਜਾਂਚ ਵਿਚ ਪਤਾ ਲੱਗਾ ਕਿ ਕਾਕਾ ’ਤੇ  ਵੀ ਲੜਾਈ-ਝਗੜੇ ਦੇ 3 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਦੋਵੇਂ ਕਈ ਵਾਰ ਜੇਲ ਜਾ  ਚੁੱਕੇ ਹਨ। ਫੜੇ ਜਾਣ ਤੋਂ ਪਹਿਲਾਂ ਕਾਲੀ-ਕਾਕਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ  ਵਿਚ ਸਨ ਕਿ ਪੁਲਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਫੜ  ਲਿਆ।
 


Related News