ਕੌਂਸਲਰ ਗੁਰਦੀਪ ਦਾ ਕਤਲ ਤੇ ਅੰਮ੍ਰਿਤਸਰ ਨੂੰ ਦਹਿਲਾਉਣ ਵਾਲਾ ਮੋਸਟ ਵਾਂਟੇਡ ਬਦਮਾਸ਼ ਗ੍ਰਿਫਤਾਰ
Friday, Sep 06, 2019 - 06:36 PM (IST)

ਅੰਮ੍ਰਿਤਸਰ (ਸੁਮਿਤ) : ਪੰਜਾਬ ਦੇ ਮੋਸਟ ਵਾਂਟੇਡ ਬਦਮਾਸ਼ ਅੰਗਰੇਜ਼ ਸਿੰਘ ਨੂੰ ਅੰਮ੍ਰਿਤਸਰ ਪੁਲਸ ਨੇ ਸ਼ੁੱਕਰਵਾਰ ਗ੍ਰਿਫਤਾਰ ਕਰ ਲਿਆ। ਪੰਜਾਬ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਬਦਮਾਸ਼ 'ਤੇ ਕਾਂਗਰਸੀ ਕੌਂਸਲਰ ਦੇ ਕਤਲ ਦੇ ਨਾਲ-ਨਾਲ ਇਕ ਸਮਾਜ ਸੇਵਕ ਬਿੱਲਾ ਦੇ ਕਤਲ ਅਤੇ ਬੈਂਕ ਲੁੱਟਣ ਦਾ ਦੋਸ਼ ਸੀ। ਇਸ ਤੋਂ ਇਲਾਵਾ ਅੰਗਰੇਜ਼ ਸਿੰਘ 'ਤੇ ਅਨੇਕਾਂ ਮਾਮਲੇ ਦਰਜ ਸਨ। ਪੁਲਸ ਮੁਤਾਬਕ ਅੰਗੇਰਜ਼ ਸਿੰਘ ਇਕ ਵੱਡਾ ਤਸਕਰ ਸੀ, ਜੋ ਬਾਅਦ ਵਿਚ ਵੱਡਾ ਬਦਮਾਸ਼ ਬਣ ਗਿਆ ਅਤੇ ਇਸ ਦੇ ਤਾਰ ਹਰਿਆਣਾ ਅਤੇ ਰਾਜਸਥਾਨ ਦੇ ਬਦਮਾਸ਼ਾਂ ਨਾਲ ਵੀ ਜੁੜ ਗਏ। ਪੁਲਸ ਮੁਤਾਬਕ ਅੰਗੇਰਜ਼ ਨੇ ਹੀ ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਅੰਗਰੇਜ਼ ਨੇ 4 ਕਰੋੜ ਰੁਪਏ ਦੇ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ।
ਪੁਲਸ ਨੇ ਇਕ ਵਿਸ਼ੇਸ਼ ਆਪਰੇਸ਼ਨ ਦੌਰਾਨ ਅੰਗੇਰਜ਼ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ ਅੰਗੇਰਜ਼ ਸਿੰਘ ਦੇ ਸੰਬੰਧ ਖਤਰਨਾਕ ਬਦਮਾਸ਼ ਅਤੇ ਤਸਕਰ ਜੱਗੂ ਭਗਵਾਨਪੁਰੀਆ ਨਾਲ ਹਨ। ਅੰਗੇਰਜ਼ ਜੱਗੂ ਭਗਵਾਨਪੁਰੀਆ ਅਤੇ ਸ਼ੁਭਮ ਨਾਲ ਮਿਲ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਅਨੁਸਾਰ ਅੰਗੇਰਜ਼ ਦੇ ਗ੍ਰਿਫਤਾਰ ਹੋਣ ਨਾਲ ਪੰਜਾਬ ਵਿਚ ਵਾਰਦਾਤਾਂ 'ਤੇ ਲਗਾਮ ਲੱਗੇਗੀ। ਪੁਲਸ ਕੋਲੋਂ ਉਕਤ ਪਾਸੋਂ 3 ਆਧੁਨਿਕ ਹਥਿਆਰ ਜਿਸ 'ਚ 9 ਐੱਮ. ਐੱਮ. ਦੀ ਪਿਸਟਲ ਵੀ ਸ਼ਾਮਲ ਹੈ ਬਰਾਮਦ ਹੋਈ ਹੈ।