ਮਾਲੇਰਕੋਟਲਾ ''ਚ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ
Tuesday, Nov 26, 2019 - 08:43 AM (IST)
![ਮਾਲੇਰਕੋਟਲਾ ''ਚ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ](https://static.jagbani.com/multimedia/2019_11image_08_42_132971194gudu1.jpg)
ਮਾਲੇਰਕੋਟਲਾ (ਬੇਦੀ) : ਇੱਥੇ ਜਰਗ ਚੌਂਕ ਨੇੜੇ ਬੀਤੀ ਰਾਤ ਵਿਆਹ ਦੀ ਪਾਰਟੀ ਦੌਰਾਨ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਅਬਦੁਲ ਘੁੱਦੂ ਜਰਗ ਚੌਂਕ ਨੇੜਲੇ ਪੈਲਸ 'ਚ ਆਪਣੇ ਭਰਾ ਦੇ ਵਿਆਹ ਦੀ ਪਾਰਟੀ ਦਾ ਜਸ਼ਨ ਮਨਾ ਰਿਹਾ ਸੀ ਕਿ ਉਸ 'ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ।
ਹਮਲਾਵਰ ਘੁੱਦੂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ। ਦੱਸ ਦੇਈਏ ਕਿ ਮਾਰੇ ਗਏ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ 'ਤੇ 15 ਮਾਮਲੇ ਦਰਜ ਸਨ।