ਗੈਂਗਸਟਰ ਅਬਦੁਲ ਰਸੀਦ ਕਤਲ ਕਾਂਡ ਸ਼ਾਮਲ ਦੋ ਨੌਜਵਾਨ ਹਥਿਆਰਾਂ ਸਣੇ ਕਾਬੂ

Sunday, Mar 07, 2021 - 01:28 PM (IST)

ਗੈਂਗਸਟਰ ਅਬਦੁਲ ਰਸੀਦ ਕਤਲ ਕਾਂਡ ਸ਼ਾਮਲ ਦੋ ਨੌਜਵਾਨ ਹਥਿਆਰਾਂ ਸਣੇ ਕਾਬੂ

ਭਵਾਨੀਗੜ੍ਹ (ਕਾਂਸਲ): ਸਥਾਨਕ ਪੁਲਸ ਵੱਲੋਂ ਬੀਤੇ ਦਿਨੀਂ ਨੇੜਲੇ ਪਿੰਡ ਥੰਮਣ ਸਿੰਘ ਵਾਲਾ ਨਹਿਰ ਦੇ ਪੁੱਲ ’ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਕਾਰ ’ਚੋਂ ਮਾਲੇਰਕੋਟਲਾ ਦੇ ਇਕ ਗੈਂਗਸਟਰ ਦੇ ਕਤਲ ਕੇਸ ’ਚ ਲੋੜੀਦੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜੇ ’ਚੋਂ 2 ਪਿਸਤੋਲਾਂ 32 ਬੋਰ, 6 ਜਿੰਦਾ ਕਾਰਤੂਸ 32 ਬੋਰ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ:  ਧਨੌਲਾ ਦੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਇਸ ਸਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆਂ ਕਿ ਬੀਤੇ ਦਿਨੀਂ ਪੁਲਸ ਵੱਲੋਂ ਸਮਾਣਾ-ਭਵਾਨੀਗੜ੍ਹ ਮੁੱਖ ਸੜਕ ਉਪਰ ਪਿੰਡ ਥੰਮਣ ਸਿੰਘ ਵਾਲਾ ਵਿਖੇ ਨਹਿਰ ਦੇ ਪੁੱਲ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਪੁੱਤਰ ਕਿੰਦਰ ਸਿੰਘ ਵਾਸੀ ਕੋਟਕਪੂਰਾ, ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਕਪੁਰਾ ਜੋ ਕਿ ਗੈਂਗਸਟਰ ਅਬਦੁਲ ਰਸੀਦ ਮਾਲੇਰਕੋਟਲਾ ਦੇ ਕਤਲ ਕੇਸ ’ਚ ਭਗੋੜੇ ਹਨ ਜਿਨ੍ਹਾਂ ਕੋਲ ਨਾਜ਼ਾਇਜ਼ ਪਿਸਤੋਲ ਵਗੈਰਾ ਮਾਰੂ ਹਥਿਆਰ ਹਨ ਜੋ ਕਿ ਆਪਣੇ ਦੋਸਤ ਸਾਗਰ ਪਵਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਏਲਮ ਯੂ ਪੀ ਦੀ ਗੱਡੀ ’ਚ ਸਵਾਰ ਹੋ ਕੇ ਸਮਾਣਾ ਸਾਇਡ ਤੋਂ ਭਵਾਨੀਗੜ੍ਹ ਵੱਲ ਆ ਰਹੇ ਹਨ।

ਇਹ ਵੀ ਪੜ੍ਹੋ: ਪਿੰਡ ਖੁੱਡੀ ਖੁਰਦ ਦੇ ਗੁਰੂ ਘਰ ’ਚ ਹੋਈ ਬੇਅਦਬੀ, ਅਣਪਛਾਤਾ ਵਿਅਕਤੀ ਸੀ.ਸੀ.ਟੀ.ਵੀ. ਕੈਮਰੇ ’ਚ ਹੋਇਆ ਕੈਦ

ਪੁਲਸ ਨੇ ਨਾਕਾਬੰਦੀ ਦੌਰਾਨ ਜਦੋਂ ਇਨ੍ਹਾਂ ਦੀ ਗੱਡੀ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉੱਕਤ ਵਿਅਕਤੀਆਂ ਕੋਲੋਂ 2 ਪਿਸਤੋਲਾਂ 32 ਬੋਰ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਇਨ੍ਹਾਂ ਵਿਅਕਤੀਆ ਨੂੰ ਅਸਲੇ ਸਮੇਤ ਕਾਬੂ ਕਰ ਲਿਆ। ਸਥਾਨਕ ਪੁਲਸ ਨੇ ਜਗਦੀਪ ਸਿੰਘ ਪੁੱਤਰ ਕਿੰਦਰ ਸਿੰਘ ਵਾਸੀ ਕੋਟਕਪੂਰਾ, ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਕਪੁਰਾ ਅਤੇ ਸਾਗਰ ਪਵਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਏਲਮ ਯੂ.ਪੀ. ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ  ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ


author

Shyna

Content Editor

Related News