ਗੈਂਗਸਟਰ ਬੁੱਟਰ ਸਾਥੀਆਂ ਸਣੇ 5 ਦਿਨਾਂ ਪੁਲਸ ਰਿਮਾਂਡ ''ਤੇ

Saturday, Jul 25, 2020 - 06:15 PM (IST)

ਗੈਂਗਸਟਰ ਬੁੱਟਰ ਸਾਥੀਆਂ ਸਣੇ 5 ਦਿਨਾਂ ਪੁਲਸ ਰਿਮਾਂਡ ''ਤੇ

ਖਰੜ (ਅਮਰਦੀਪ, ਸ਼ਸ਼ੀ, ਰਣਬੀਰ) : ਖਰੜ ਅਤੇ ਜਗਰਾਓਂ ਪੁਲਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬੀਤੇ ਦਿਨੀਂ ਖਰੜ ਦੇ ਅਮਨ ਹੋਮਜ਼ ਤੋਂ ਗ੍ਰਿਫ਼ਤਾਰ ਕੀਤੇ ਨਾਮੀ ਗੈਂਗਸਟਰ ਜੌਨ ਬੁੱਟਰ ਵਾਸੀ ਬੁੱਟਰ ਕਲਾਂ, ਪਰਮਿੰਦਰ ਸਿੰਘ ਵਾਸੀ ਬੁੱਟਰ ਕਲਾਂ, ਕੁਲਵਿੰਦਰ ਸਿੰਘ ਵਾਸੀ ਬੁੱਟਰ ਕਲਾਂ, ਅਮਰੀਕ ਸਿੰਘ ਵਾਸੀ ਲੋਪੋ ਕਲਾਂ, ਅੰਮ੍ਰਿਤ ਵਾਸੀ ਸਮਰਾਲਾ ਨੂੰ ਅੱਜ ਖਰੜ ਦੀ ਮਾਣਯੋਗ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ, ਜਿੱਥੇ ਕਿ ਮਾਣਯੋਗ ਜੱਜ ਨੇ ਉਨ੍ਹਾਂ ਨੂੰ 5 ਦਿਨਾ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ। ਪੁਲਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਛਗਿੱਛ ਕਰ ਰਹੀ ਹੈ, ਹੋਰ ਸੁਰਾਗ ਮਿਲਣ ਦੇ ਆਸਾਰ ਹਨ। 

ਇਹ ਵੀ ਪੜ੍ਹੋ : ਚਾਰ ਸਾਲ ਤਕ ਸਕੀ ਧੀ ਦੀ ਪੱਤ ਲੁੱਟਦਾ ਰਿਹਾ ਪਿਓ, ਕੁੜੀ ਨੇ ਇੰਝ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ

ਜ਼ਿਕਰਯੋਗ ਹੈ ਕਿ 24 ਜੁਲਾਈ ਨੂੰ ਜਦੋਂ ਪੁਲਸ ਨੇ ਅਮਨ ਹੋਮਜ਼ ਗੈਂਗਸਟਰਾਂ ਦੇ ਫਲੈਟ ਵਿਚ ਛਾਪਾ ਮਾਰਿਆ ਤਾਂ ਗੈਂਗਸਟਰਾਂ ਵਲੋਂ ਪੁਲਸ 'ਤੇ ਗੋਲ਼ੀ ਚਲਾ ਦਿੱਤੀ ਗਈ ਅਤੇ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਗੈਂਗਸਟਰ ਜੌਨ ਬੁੱਟਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਹੋਇਆ ਹੈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ ਨਾਜਾਇਜ਼ 4 ਪਿਸਤੌਲਾਂ ਅਤੇ 1 ਜੀਪ ਬਰਾਮਦ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 29 ਜੁਲਾਈ ਨੂੰ ਬੰਦ ਰਹਿਣਗੇ ਸੂਬੇ ਭਰ ਦੇ ਪੈਟਰੋਲ ਪੰਪ


author

Gurminder Singh

Content Editor

Related News