ਮੋਗਾ ''ਚ ਦਿਨ-ਦਿਹਾੜੇ ਕੱਪੜਾ ਵਪਾਰੀ ਦਾ ਕਤਲ ਕਰਨ ਵਾਲੇ ਗੈਂਗਸਟਰ ਸੁੱਖਾ ਲੰਮੇ ਦੀ ਫਿਰ ਪੁਲਸ ਨੂੰ ਵੰਗਾਰ

Monday, Jul 27, 2020 - 06:25 PM (IST)

ਮੋਗਾ : 14 ਜੁਲਾਈ ਨੂੰ ਸ਼ਹਿਰ ਦੇ ਨਿਊ ਟਾਊਨ ਇਲਾਕੇ 'ਚ ਦਿਨ-ਦਿਹਾੜੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਦਾ ਕਤਲ ਨੂੰ ਵਾਲੇ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਇਕ ਵਾਰ ਫਿਰ ਪੁਲਸ ਨੂੰ ਵੰਗਾਰਿਆ ਹੈ। ਦਰਅਸਲ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਇਕ ਮਠਿਆਈ ਵਿਕਰੇਤਾ ਤੋਂ 5 ਲੱਖ ਦੀ ਫਿਰੌਤੀ ਮੰਗੀ ਸੀ। ਮਠਿਆਈ ਵਾਲਾ ਗੈਂਗਸਟਰ ਦੀ ਦੱਸੀ ਥਾਂ 'ਤੇ ਫਿਰੌਤੀ ਦੀ ਰਕਮ ਲੈ ਕੇ ਪੁਲਸ ਨਾਲ ਪਹੁੰਚ ਗਿਆ, ਜਿੱਥੇ ਪੁਲਸ ਨੇ ਗੈਂਗਸਟਰ ਨੂੰ ਫੜ੍ਹਨ ਲਈ ਟਰੈਪ ਲਗਾਇਆ ਸੀ ਪਰ ਸੂਚਨਾ ਲੀਕ ਹੋਣ ਕਾਰਨ ਪੁਲਸ ਦੀ ਯੋਜਨਾ ਫੇਲ੍ਹ ਹੋ ਗਈ। ਜਿਸ ਤੋਂ ਬਾਅਦ ਉਸ ਨੇ ਮਠਿਆਈ ਵਾਲੇ ਨੂੰ ਮੈਸੇਜ ਕਰਕੇ ਕਿਹਾ ਕਿ ਤੈਨੂੰ ਕਿਹਾ ਸੀ ਕਿ ਪੁਲਸ ਨੂੰ ਨਾ ਦੱਸੀਂ। ਤੂੰ ਪੁਲਸ ਨੂੰ ਲੈ ਕੇ ਪਹੁੰਚ ਗਿਆ। ਹੁਣ ਇਹ ਪੈਸੇ ਮੈਨੂੰ ਨਹੀਂ ਚਾਹੀਦੇ। ਗਰੀਬਾਂ 'ਚ ਵੰਡ ਦੇ। ਇਸ ਤੋਂ ਬਾਅਦ ਮਠਿਆਈ ਵਾਲੇ ਨੂੰ ਦਸ ਦਿਨਾਂ 'ਚ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ ਹੈ। 

ਇਹ ਵੀ ਪੜ੍ਹੋ : ਸਕੀ ਭੈਣ ਨੇ ਭਰਾ 'ਤੇ ਲਗਾਏ ਬਲਾਤਕਾਰ ਦਾ ਦੋਸ਼, ਅਦਾਲਤ 'ਚ ਦਿੱਤੇ ਭੈਣ ਦੇ ਬਿਆਨ ਨੇ ਉਡਾਏ ਪੁਲਸ ਦੇ ਹੋਸ਼

ਇਸ ਤੋਂ ਬਾਅਦ ਗੈਂਗਸਟਰ ਨੇ ਗਰੀਬਾਂ 'ਚ ਪੈਸੇ ਵੰਡਣ ਦਾ ਵੀਡੀਓ ਵੀ ਫੇਸਬੁਕ 'ਤੇ ਅਪਲੋਡ ਕੀਤਾ ਹੈ। ਇਸ ਵਿਚ ਇਕ ਵਿਅਕਤੀ ਪੈਸੇ ਦਿੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਵਿਅਕਤੀ ਕੌਣ ਹੈ ਅਤੇ ਇਹ ਪੈਸੇ ਕਿਸ ਨੇ ਵੰਡੇ ਹਨ ਗੈਂਗਸਟਰ ਜਾਂ ਮਠਿਆਈ ਵਾਲੇ ਨੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਇਲਾਵਾ ਦੁਪਹਿਰ ਲਗਭਗ ਸਾਢੇ 12 ਵਜੇ ਤਕ ਸੁੱਖਾ ਗਿੱਲ ਦੇ ਨਾਂ ਦੀ ਇਹ ਆਈ. ਡੀ. ਚੱਲ ਰਹੀ ਸੀ, ਜਿਸ 'ਚ ਵੀਡੀਓ ਪਾ ਕੇ ਗੈਂਗਸਟਰ ਵੱਲੋਂ ਧਮਕੀ ਵੀ ਦਿੱਤੀ ਗਈ ਸੀ। ਬਾਅਦ 'ਚ ਇਹ ਫੇਸਬੁੱਕ ਆਈ. ਡੀ. ਬੰਦ ਹੋ ਗਈ। ਉੱਧਰ ਐੱਸ. ਐੱਸ. ਪੀ. ਹਰਮਨ ਵੀਰ ਸਿੰਘ ਗਿੱਲ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਹੈ ਅਤੇ ਸ਼ਹਿਰ ਦੇ ਇਕ-ਦੋ ਲੋਕਾਂ ਨੂੰ ਫੋਨ ਵੀ ਆਏ ਹਨ। ਪੁਲਸ ਉਨ੍ਹਾਂ ਨੂੰ ਟ੍ਰੇਸ ਕਰਨ ਵਿਚ ਲੱਗੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ 'ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

ਫੇਸਬੁਕ 'ਤੇ ਲਈ ਸੀ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ
ਇਥੇ ਇਹ ਵੀ ਦੱਸਣਯੋਗ ਹੈ ਕਿ 14 ਜੁਲਾਈ ਨੂੰ ਕੱਪੜਾ ਵਪਾਰੀ ਤੇਜਿੰਦਰ ਸਿੰਘ ਦਾ ਕਤਲ ਕਰਨ ਤੋਂ ਬਾਅਦ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਸੀ ਕਿ ਸਾਡਾ ਇਸ ਨਾਲ ਪਿਛਲੇ ਕੁਝ ਦਿਨਾਂ ਤੋਂ ਰੌਲਾ ਚੱਲ ਰਿਹਾ ਸੀ, ਇਸ ਨੂੰ ਕਿਹਾ ਸੀ ਕਿ ਪੁਲਸ ਨੂੰ ਨਾ ਦੱਸੀਂ ਪਰ ਇਸ ਨੇ ਪੁਲਸ ਨੂੰ ਦੱਸ ਦਿੱਤਾ ਜਿਸ ਕਾਰਣ ਜਿਸ ਦਾ ਅੰਜਾਮ ਸਾਰਿਆਂ ਦੇ ਸਾਹਮਣੇ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਕੈਪਟਨ ਨੂੰ ਭੇਜੀ ਗਈ ਚਿੱਠੀ ਦਾ ਆਇਆ ਜਵਾਬ 


Gurminder Singh

Content Editor

Related News