ਗੈਂਗਸਟਰ ਹੈਰੀ ਚੀਮਾ ਗ੍ਰਿਫਤਾਰ

Tuesday, Dec 18, 2018 - 06:51 PM (IST)

ਗੈਂਗਸਟਰ ਹੈਰੀ ਚੀਮਾ ਗ੍ਰਿਫਤਾਰ

ਚੰਡੀਗੜ੍ਹ : ਗੈਂਗਸਟਰ ਹੈਰੀ ਚੀਮਾ ਨੂੰ ਜ਼ਖਮੀ ਹਾਲਾਤ 'ਚ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਚੀਮਾ ਚੰਡੀਗੜ੍ਹ ਦੇ ਇਕ ਹੋਟਲ 'ਚ ਨਾਮ ਬਦਲ ਕੇ ਰਹਿ ਰਿਹਾ ਸੀ, ਜਿਸ ਦਾ ਪੁਲਸ ਨੂੰ ਪਤਾ ਲੱਗ ਗਿਆ ਅਤੇ ਜਦੋਂ ਪੁਲਸ ਉਥੇ ਪੁੱਜੀ ਤਾਂ ਉਸ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਵੱਜੀਆਂ ਅਤੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਚੀਮਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। 
ਗੈਂਗਸਟਰ ਹੈਰੀ ਚੀਮਾ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫ਼ੇਜ਼-1 ਦੇ ਹੋਟਲ ਲੇਮਨ ਟ੍ਰੀ ਵਿਚ ਨਾਮ ਬਦਲ ਕੇ ਰਹਿ ਰਿਹਾ ਸੀ। ਚੀਮਾ ਪੰਜਾਬ ਦਾ ਨਾਮੀ ਗੈਂਗਸਟਰ ਹੈ ਜਿਸਦੀ ਭਾਲ ਪੰਜਾਬ ਦੇ ਕਈ ਥਾਣਿਆਂ ਦੀ ਪੁਲਸ ਨੂੰ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਲੜਕੀ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਇਕ ਦੋਸਤ ਨੇ ਪਾਰਟੀ ਕਰਨ ਦੇ ਬਹਾਨੇ ਉਸ ਨੂੰ ਹੋਟਲ ਵਿਚ ਬੁਲਾ ਕੇ ਬਲਾਤਕਾਰ ਕੀਤਾ ਹੈ ਜਦੋਂ ਪੁਲਸ ਉਥੇ ਪੁੱਜੀ ਤਾਂ ਪਤਾ ਲੱਗਾ ਕਿ ਉਹ ਕੋਈ ਹੋਰ ਨਹੀਂ ਸਗੋਂ, ਨਾਮੀ ਗੈਂਗਸਟਰ ਹੈਰੀ ਚੀਮਾ ਹੈ। ਬਹਰਹਾਲ ਪੁਲਸ ਨੇ ਚੀਮਾ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਹੈ।


Related News