ਬਾਥਰੂਮ ''ਚ ਨਹਾ ਰਹੀ 14 ਸਾਲਾ ਲੜਕੀ ਨਾਲ ਗੈਂਗਰੇਪ

Monday, Jun 12, 2017 - 07:02 AM (IST)

ਬਾਥਰੂਮ ''ਚ ਨਹਾ ਰਹੀ 14 ਸਾਲਾ ਲੜਕੀ ਨਾਲ ਗੈਂਗਰੇਪ

ਹੁਸ਼ਿਆਰਪੁਰ  (ਅਸ਼ਵਨੀ) - ਪਿੰਡ ਛਾਉਣੀ ਕਲਾਂ ਬੰਗਲਾਂ ਦੀ ਇਕ 14 ਸਾਲਾ ਲੜਕੀ ਨਾਲ 3 ਨੌਜਵਾਨਾਂ ਵੱਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੇ ਪੁਲਸ ਕੋਲ ਕੀਤੀ ਸ਼ਿਕਾਇਤ 'ਚ ਕਿਹਾ ਕਿ ਬੀਤੇ ਦਿਨੀਂ ਉਹ ਘਰ 'ਚ ਇਕੱਲੀ ਬਾਥਰੂਮ 'ਚ ਨਹਾ ਰਹੀ ਸੀ ਤਾਂ ਗੇਲਾ ਪੁੱਤਰ ਪਾਖਰ ਰਾਮ, ਸਾਬੀ ਪੁੱਤਰ ਅਮਰਜੀਤ ਸਿੰਘ ਦੋਨਾ ਵਾਸੀ ਛਾਉਣੀ ਕਲਾਂ ਬੰਗਲਾਂ ਤੇ ਸੋਨੂੰ ਵਾਸੀ ਪਿੰਡ ਮਰਲੇ ਉਥੇ ਆ ਗਏ। ਤਿੰਨੋਂ ਲੜਕੇ ਉਸ ਨੂੰ ਕਮਰੇ 'ਚ ਚੁੱਕ ਕੇ ਲੈ ਗਏ ਤੇ ਉਸ ਨਾਲ ਸਮੂਹਿਕ ਤੌਰ 'ਤੇ ਜਬਰ-ਜ਼ਨਾਹ ਕੀਤਾ। ਬਾਅਦ 'ਚ ਦੋਸ਼ੀ ਉਥੋਂ ਫ਼ਰਾਰ ਹੋ ਗਏ। ਥਾਣਾ ਸਦਰ ਦੀ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਕੇ ਉਕਤ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਲੇਡੀ ਏ. ਐੱਸ. ਆਈ. ਪਰਮਜੀਤ ਕੌਰ ਨੇ ਗੈਂਗਰੇਪ ਦੀ ਸ਼ਿਕਾਰ ਲੜਕੀ ਦੇ ਬਿਆਨ ਦਰਜ ਕਰਨ ਉਪਰੰਤ ਇੱਥੇ ਸਿਵਲ ਹਸਪਤਾਲ 'ਚ ਉਸ ਦਾ ਮੈਡੀਕਲ ਨਿਰੀਖਣ ਕਰਵਾਇਆ।


Related News