ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ
Sunday, Aug 20, 2023 - 03:20 PM (IST)

ਟਾਂਡਾ ਉੜਮੁੜ (ਪੰਡਿਤ, ਮੋਮੀ ਗੁਪਤਾ,ਜਸਵਿੰਦਰ)- ਟਾਂਡਾ ਦੇ ਕਿਸੇ ਵਾਰਡ ਵਿਚ 17 ਵਰ੍ਹਿਆਂ ਦੀ ਲੜਕੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਟਾਂਡਾ ਪੁਲਸ ਨੇ 3 ਨੌਵਜਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋ ਮੁੱਖ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਪੀੜਤ ਕੁੜੀ ਦੇ ਬਿਆਨ ਦੇ ਆਧਾਰ 'ਤੇ ਗੌਤਮ ਪੁੱਤਰ ਵਿਜੇ ਵਾਸੀ ਟਾਂਡਾ ਅਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਕੁੜੀ ਨੇ ਦੱਸਿਆ ਕਿ 19 ਅਗਸਤ ਸ਼ਾਮ 8 ਅਜੇ ਦੇ ਕਰੀਬ ਜਦੋਂ ਉਹ ਘਰੋਂ ਦੁਕਾਨ 'ਤੇ ਕੋਈ ਸਾਮਾਨ ਲੈਣ ਆਈ ਸੀ ਤਾਂ ਉਸ ਨੂੰ ਫੋਨ ਕਰਕੇ ਗੌਤਮ ਉੱਥੇ ਆ ਗਿਆ। ਉਸ ਨੇ ਕੱਪੜੇ ਲੈਣ ਜਾਣ ਦਾ ਬਹਾਨਾ ਲਗਾ ਕੇ ਉਸ ਨੂੰ ਮੋਟਰਸਾਈਕਲ 'ਤੇ ਬੈਠਾ ਲਿਆ ਅਤੇ ਉਹ ਉਸ ਨੂੰ ਕਿਧਰੇ ਖੇਤਾਂ ਵਿਚ ਮੋਟਰ ਵਾਲੇ ਕਮਰੇ ਵਿਚ ਲੈ ਗਿਆ। ਜਿੱਥੇ ਉਸ ਨੇ ਉਸ ਨਾਲ ਜ਼ਬਰਦਸਤੀ ਜ਼ਬਰ-ਜ਼ਿਨਾਹ ਕੀਤਾ। ਜਦੋਂ ਉਸ ਨੇ ਕੱਪੜੇ ਪਾਏ ਸਨ ਤਾਂ ਬੁਲੇਟ ਮੋਟਰਸਾਈਕਲ 'ਤੇ ਦੋ ਹੋਰ ਨੌਵਜਾਨ ਉੱਥੇ ਆ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ
ਉਨ੍ਹਾਂ ਨੇ ਪਹਿਲਾਂ ਗੌਤਮ ਦੇ ਕੰਨ ਵਿਚ ਕੁਝ ਕਿਹਾ ਅਤੇ ਬਾਅਦ ਗੌਤਮ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਸ਼ਰੀਰਕ ਸੰਬੰਧ ਬਣਾਏ ਨਹੀਂ ਤਾਂ ਉਹ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦੇਣਗੇ। ਗੌਤਮ ਦੇ ਕਮਰੇ ਤੋਂ ਬਾਹਰ ਜਾਣ 'ਤੇ ਉਨ੍ਹਾਂ ਦੋਹਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਹੁਣ ਪੁਲਸ ਨੇ ਤਿੰਨੋਂ ਮੁਲਜਮਾਂ ਖ਼ਿਲਾਫ਼ ਆਈ. ਪੀ. ਸੀ. ਅਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਕਮਲੇਸ਼ ਕੌਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਕੀਤੀ ਇਹ ਮੰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ