ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ ''ਚ ਨਾਬਾਲਿਗ ਕੁੜੀ ਨਾਲ ਗੈਂਗਰੇਪ
Tuesday, Feb 12, 2019 - 06:39 PM (IST)

ਅੰਮ੍ਰਿਤਸਰ (ਸੁਮਿਤ) : ਲੁਧਿਆਣਾ ਵਿਚ ਵਾਪਰੇ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਅੰਮ੍ਰਿਤਸਰ ਵਿਚ ਵੀ ਦੋ ਨੌਜਵਾਨਾਂ ਵਲੋਂ ਹੋਟਲ ਵਿਚ ਇਕ ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਨਾਬਾਲਿਗ ਲੜਕੀ ਲੁਧਿਆਣਾ ਦੀ ਦੱਸੀ ਜਾ ਰਹੀ ਹੈ।
ਪੀੜਤ ਕੁੜੀ ਵਲੋਂ ਲੁਧਿਆਣਾ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਅੰਮ੍ਰਿਤਸਰ ਦੇ ਰਾਮ ਬਾਗ ਥਾਣਾ ਪੁਲਸ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।