ਪਹਿਲਾਂ ਘਰ ਸੱਦਿਆ ਫਿਰ ਕੁੜੀ ਨੇ ਲਾਹ ਲਏ ਕੱਪੜੇ... ਕਹਿੰਦੀ ਪਰਚਾ ਕਰਾ ਦੂੰ ਜਾਂ ਦੇ 10 ਲੱਖ
Sunday, Dec 01, 2024 - 06:28 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੀ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇਣ ਵਾਲੀਆਂ 3 ਔਰਤਾਂ ਸਮੇਤ 6 ਜਣਿਆਂ ਦੇ ਗਿਰੋਹ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਣਜੀਤ ਕੁਮਾਰ ਵਾਸੀ ਪਿੰਡ ਵਰਿਆਮ ਖੇੜਾ ਖੂਈਆਂ ਸਰਵਰ ਨੇ ਦੱਸਿਆ ਕਿ ਉਸ ਨੂੰ ਕਰੀਬ ਇਕ ਮਹੀਨੇ ਤੋਂ ਲਗਾਤਾਰ ਦਿਨ ’ਚ 2-3 ਵਾਰ ਇਕ ਲੜਕੀ ਦਾ ਫੋਨ ਆਉਂਦਾ ਸੀ, ਜੋ ਉਸ ਨਾਲ ਗੱਲਾਂ ਕਰਦੀ ਸੀ। ਪਿਛਲੇ ਦਿਨੀਂ 28 ਨਵੰਬਰ ਨੂੰ ਉਹ ਆਪਣੇ ਘਰੇਲੂ ਕੰਮ ਲਈ ਫਾਜ਼ਿਲਕਾ ਸ਼ਹਿਰ ’ਚ ਆਇਆ ਹੋਇਆ ਸੀ ਤਾਂ ਵਕਤ ਕਰੀਬ ਬਾਅਦ ਦੁਪਹਿਰ 3:30 ਵਜੇ ਦਾ ਹੋਵੇਗਾ ਕਿ ਉਸ ਨੂੰ ਉਸ ਦੇ ਮੋਬਾਈਲ ’ਤੇ ਉਸ ਲੜਕੀ ਦਾ ਫੋਨ ਆਇਆ ਤੇ ਉਸ ਨੂੰ ਅਨਾਜ ਮੰਡੀ ਫਾਜ਼ਿਲਕਾ ਦੇ ਗੇਟ ’ਤੇ ਮਿਲਣ ਲਈ ਕਿਹਾ, ਜਿਥੇ ਉਹ ਦੋਵੇਂ ਮਿਲੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!
ਇਸ ਮਗਰੋਂ ਲੜਕੀ ਉਸ ਨੂੰ ਅਨਾਜ ਮੰਡੀ ਨੇੜੇ ਡੇਰਾ ਸੱਚਾ ਸੌਦਾ ਰੋਡ ’ਤੇ ਇਕ ਘਰ ’ਚ ਲੈ ਗਈ। ਘਰ ਦੇ ਕਮਰੇ ’ਚ ਪਹਿਲਾਂ ਤੋਂ ਹੀ ਦੋ ਮੁਲਜ਼ਮ ਲੜਕੇ ਅਤੇ ਦੋ ਔਰਤਾਂ ਮੌਜੂਦ ਸਨ। ਜਿਨ੍ਹਾਂ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਨਾਲ ਹੀ ਫੋਨ ਕਰਨ ਵਾਲੀ ਲੜਕੀ ਨੇ ਵੀ ਕੱਪੜੇ ਉਤਾਰ ਦਿੱਤੇ ਅਤੇ ਦੋਵਾਂ ਦੀ ਇਤਰਾਜ਼ਯੋਗ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਵੱਲੋਂ ਰੋਕਣ ’ਤੇ ਉਕਤ ਨੌਜਵਾਨਾਂ ਨੇ ਉਸ ਦੇ ਚਪੇੜਾਂ ਵੀ ਮਾਰੀਆਂ ਤੇ ਉਸ ਦੀ ਜੇਬ੍ਹ ’ਚੋਂ 10 ਹਜ਼ਾਰ ਰੁਪਏ ਅਤੇ ਇਕ ਟੱਚ ਸਕਰੀਨ ਮੋਬਾਈਲ ਵੀ ਕੱਢ ਲਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ ਕਾਲਜ ਰਹਿਣਗੇ ਬੰਦ
ਉਕਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੀ ਵੀਡੀਓ ਬਣਾ ਲਈ ਹੈ ਅਤੇ ਜੇ ਉਹ ਆਪਣਾ ਬਚਾਅ ਕਰਨਾ ਚਾਹੁੰਦਾ ਹੈ ਤਾਂ 10 ਲੱਖ ਰੁਪਏ ਹੁਣੇ ਮੰਗਵਾ ਲਵੇ, ਨਹੀਂ ਤਾਂ ਤੇਰੀ ਵੀਡੀਓ ਵਾਇਰਲ ਕਰ ਕੇ ਤੈਨੂੰ ਜਿਊਣ ਜੋਗਾ ਨਹੀਂ ਰਹਿਣ ਦੇਵਾਂਗੇ, ਬਿਆਨ ’ਚ ਉਸ ਨੇ ਦੱਸਿਆ ਕਿ ਉਹ ਮਿੰਨਤਾਂ-ਤਰਲੇ ਕਰਦੇ ਰਿਹਾ, ਮਿੰਨਤਾਂ-ਤਰਲਾ ਕਰਨ ਤੋਂ ਗੱਲ 3 ਲੱਖ ਰੁਪਏ ’ਚ ਤੈਅ ਹੋ ਗਈ। ਇੰਨੇ ’ਚ ਨਾਲ ਦੇ ਹੀ ਕਮਰੇ ’ਚੋਂ ਇਕ ਹੋਰ ਨੌਜਵਾਨ ਆਇਆ, ਜਿਸ ਨੇ ਪੁਲਸ ਦੀ ਵਰਦੀ ਪਾਈ ਹੋਈ ਸੀ ਤੇ ਨੇਮ ਪਲੇਟ ’ਤੇ ਉਸ ਦਾ ਨਾਂ ਵੀ ਲਿਖਿਆ ਹੋਇਆ ਸੀ, ਜਿਸ ਨੇ ਉਸ ਨੂੰ 376 ਦਾ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਅਤੇ ਉਸ ਨੂੰ 15-20 ਮਿੰਟਾਂ ’ਚ ਪੈਸੇ ਲਿਆਉਣ ਲਈ ਕਿਹਾ। ਇਸ ਮਗਰੋਂ ਉਨ੍ਹਾਂ ਨੇ ਉਸ ਦੀ ਕਾਰ ਵੀ ਰੋਕ ਲਈ ਅਤੇ ਉਸ ਦੇ ਨੌਕਰ ਦਾ ਮੋਬਾਈਲ ਵੀ ਪੁਲਸ ਦੀ ਵਰਦੀ ਪਾਏ ਵਿਅਕਤੀ ਨੇ ਆਪਣੇ ਕਬਜ਼ੇ ’ਚ ਲੈ ਲਿਆ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਤਿੰਨ ਔਰਤਾਂ, ਇਕ ਵਿਅਕਤੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਨਵੰਬਰ ਰਿਹਾ ਗਰਮ ਦਸੰਬਰ 'ਚ ਟੁੱਟ ਸਕਦੇ ਨੇ ਰਿਕਾਰਡ, ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e