ਸਾਵਧਾਨ! ਅੱਤਵਾਦੀ ਹਮਲੇ ਦਾ ਖ਼ਤਰਾ ਦੱਸ ਇੰਝ ਵਾਰਦਾਤਾਂ ਕਰ ਰਿਹੈ ਖ਼ਤਰਨਾਕ ਗੈਂਗ, ਪੁਲਸ ਨੇ ਜਾਰੀ ਕੀਤੀਆਂ ਤਸਵੀਰਾਂ

Friday, Jul 02, 2021 - 09:28 AM (IST)

ਲੁਧਿਆਣਾ (ਤਰੁਣ) : ਜ਼ਿਲ੍ਹੇ ਅੰਦਰ ਇਕ ਅਜਿਹਾ ਖ਼ਤਰਨਾਕ ਗੈਂਗ ਸਰਗਰਮ ਹੋ ਗਿਆ ਹੈ, ਜੋ ਅੱਤਵਾਦੀ ਹਮਲੇ ਦਾ ਖ਼ਤਰਾ ਦੱਸ ਕੇ ਲੋਕਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰ ਰਿਹਾ ਹੈ। ਇਸ ਦੇ ਚੱਲਦਿਆਂ ਲੁਧਿਆਣਾ ਪੁਲਸ ਕਮਿਸ਼ਨਰ ਨੇ ਇਸ ਗੈਂਗ ਦੇ ਮੈਂਬਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਕਰਦਿਆਂ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'

ਲੁਧਿਆਣਾ ਪੁਲਸ ਦਾ ਕਹਿਣਾ ਹੈ ਕਿ ਸ਼ਹਿਰ 'ਚ ਨੌਸਰਬਾਜ਼ ਗੈਂਗ ਸਿਵਲ ਕੱਪੜਿਆਂ 'ਚ ਘੁੰਮ ਰਿਹਾ ਹੈ ਅਤੇ ਖ਼ੁਦ ਨੂੰ ਪੁਲਸ ਮੁਲਾਜ਼ਮ/ਅਫ਼ਸਰ ਦੱਸ ਕੇ ਕਾਰੋਬਾਰੀਆਂ ਨੂੰ ਲੁੱਟ ਰਿਹਾ ਹੈ। ਸਿਵਲ ਕੱਪੜਿਆਂ 'ਚ ਇਹ ਗੈਂਗ ਕਾਰੋਬਾਰੀਆਂ ਨੂੰ ਅੱਤਵਾਦੀ ਹਮਲੇ ਦਾ ਖ਼ਤਰਾ ਦੱਸ ਕੇ ਤਲਾਸ਼ੀ ਦੌਰਾਨ ਨਕਦੀ ਅਤੇ ਜ਼ਰੂਰੀ ਸਮਾਨ ਲੈ ਕੇ ਫ਼ਰਾਰ ਹੋ ਜਾਂਦਾ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਕੁੱਝ ਤੁਹਾਡੇ ਨਾਲ ਵੀ ਅਜਿਹਾ ਹੋਵੇ ਤਾਂ ਤੁਰੰਤ ਆਸ-ਪਾਸ ਦੇ ਦੁਕਾਨਾਦਾਰਾਂ ਦੀ ਮਦਦ ਲੈ ਕੇ ਇਨ੍ਹਾਂ ਨੰਬਰਾਂ 'ਤੇ ਸੂਚਿਤ ਕੀਤਾ ਜਾ ਸਕਦਾ ਹੈ ਤਾਂ ਜੋ ਇਸ ਗੈਂਗ ਨੂੰ ਫੜ੍ਹਿਆ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ
ਪੁਲਸ ਕੰਟਰੋਲ ਰੂਮ : 7837018500
ਡਿਪਟੀ ਕਮਿਸ਼ਨਰ ਲੁਧਿਆਣਾ : 7837018503
ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ-1 ਲੁਧਿਆਣਾ : 7837018601
ਮੁੱਖ ਮੁੰਸ਼ੀ ਥਾਣਾ ਡਵੀਜ਼ਨ ਨੰਬਰ-1 ਲੁਧਿਆਣਾ : 7837018901
ਪੀ. ਸੀ. ਆਰ. : 9115615101

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News