ਖਤਰਨਾਕ ਗੈਂਗਸਟਰ ਨੂੰ ਪੁਲਸ ਹਿਰਾਸਤ ''ਚੋਂ ਭਜਾਉਣ ਵਾਲਾ ਗਿਰੋਹ ਗ੍ਰਿਫਤਾਰ, ਹੋਣਗੇ ਵੱਡੇ ਖੁਲਾਸੇ

09/28/2016 4:28:34 PM

 ਫਗਵਾੜਾ (ਜਲੋਟਾ) : ਫਗਵਾੜਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਖਤਰਨਾਕ ਗੈਂਗਸਟਰ ਅਕੁਲ ਖੱਤਰੀ ਨੂੰ ਪੁਲਸ ਹਿਰਾਸਤ ''ਚੋਂ ਭਜਾਉਣ ਵਾਲੇ ਵੱਡੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।  ਐੱਸ. ਐੱਸ. ਪੀ. ਰਾਜਿੰਦਰ ਸਿੰਘ ਜ਼ਿਲਾ ਕਪੂਰਥਲਾ ਦੀ ਅਗਵਾਈ ''ਚ ਐੱਸ. ਪੀ. ਫਗਵਾੜਾ ਜਸਬੀਰ ਸਿੰਘ ਰਾਏ ਦੀਆਂ ਹਦਾਇਤਾਂ ''ਤੇ ਪੁਲਸ ਪਾਰਟੀ ਨੇ ਇਸ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਸ ਗਿਰੋਹ ਨੇ ਹੁਣ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ''ਚ ਪਿਸਤੌਲ ਦੀ ਨੋਕ ''ਤੇ ਠੇਕੇ, ਪੈਟਰੋਲ ਪੰਪ, ਠੇਕੇਦਾਰਾਂ ਦੀਆਂ ਗੱਡੀਆਂ ''ਚੋਂ ਨਕਦੀ ਲੁੱਟਣ, ਰਾਹਗੀਰਾਂ ਤੋਂ ਸੋਨੇ ਦੀਆਂ ਚੈਨਾਂ, ਵਾਲੀਆਂ ਅਤੇ ਹੋਰ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। 
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਗਦੀਪ ਸਿੰਘ ਉਰਫ ਜੱਜ ਪੁੱਤਰ ਅਮਰਜੀਤ ਸਿੰਘ ਵਾਸੀ ਵੈਰੋਵਾਲ ਜ਼ਿਲਾ ਤਰਨਤਾਰਨ, ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਸ਼ੇਰਖਾ ਥਾਣਾ ਜ਼ਿਲਾ ਫਿਰੋਜ਼ਪੁਰ, ਰਾਜਨ ਪੁੱਤਰ ਮੰਗਤ ਰਾਮ ਵਾਸੀ ਗੁਰੂ ਕਾ ਖੂਹ ਤਰਨਤਾਰਨ, ਨਵਦੀਪ ਸਿੰਘ ਵਾਸੀ ਮੱਲੀਆਂ ਜ਼ਿਲਾ ਤਰਨਤਾਰਨ ਦੇ ਰੂਪ ''ਚ ਕੀਤੀ ਗਈ ਹੈ। 
ਜ਼ਿਕਰਯੋਗ ਹੈ ਕਿ ਇਸ ਗਿਰੋਹ ਨੇ ਨਵਾਂਸ਼ਹਿਰ ਤੋਂ ਇਕ ਹੌਲਦਾਰ ਨੂੰ ਗੋਲੀ ਮਾਰ ਕੇ ਇਕ ਖਤਰਨਾਕ ਗੈਂਗਸਟਰ ਅਕੁੱਲ ਖੱਤਰੀ ਵਾਸੀ ਮਹਿਤਾ ਨੂੰ ਪੁਲਸ ਹਿਰਾਸਤ ''ਚੋਂ ਛੁਡਾਇਆ ਸੀ। ਇਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅਤੇ ਗ੍ਰਿਫਤਾਰ ਕੀਤੇ ਮੈਂਬਰਾਂ ਦਾ ਹੋਰ ਰਿਮਾਂਡ ਹਾਸਲ ਕਰਕੇ ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਦੇ ਟਰੇਸ ਹੋਣ ਦੀ ਸੰਭਾਵਨਾ ਹੈ। 

Babita Marhas

News Editor

Related News