ਜੇਲ੍ਹ ’ਚ ਕੈਦੀ/ਹਵਾਲਾਤੀ ਔਰਤਾਂ ਖੇਡਣਗੀਆਂ ਸ਼ਤਰੰਜ, ਕੈਰਮ ਅਤੇ ਲੁੱਡੋ
Sunday, Dec 05, 2021 - 12:15 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ਵਿਚ ਕੈਦੀ ਅਤੇ ਹਵਾਲਾਤੀ ਔਰਤਾਂ ਹੁਣ ਸ਼ਤਰੰਜ ਦੀ ਬਿਸਾਤ ਵਿਛਾਉਣਗੀਆਂ। ਇਹੀ ਨਹੀਂ, ਲੁੱਡੋ ਅਤੇ ਕੈਰਮ ਦੀ ਗੋਟੀ ਨਾਲ ਇਕ-ਦੂਜੇ ਨੂੰ ਮਾਤ ਦਿੰਦੀਆਂ ਨਜ਼ਰ ਆਉਣਗੀਆਂ। ਇੰਡਸਟਰੀਜ਼ ਐਂਡ ਟ੍ਰੋਡ ਦੇ ਅਜੇ ਗਰਗ, ਸੰਜੇ ਗਰਗ ਨੇ ਉਨ੍ਹਾਂ ਦੇ ਮਨੋਰੰਜਨ ਲਈ ਮਹਿਲਾ ਜੇਲ੍ਹ ਦੀ ਡਿਪਟੀ ਸੁਪਰੀਡੈਂਟ ਚੰਚਲ ਕੁਮਾਰੀ ਨੂੰ ਖੇਡ ਸਮੱਗਰੀ ਭੇਂਟ ਕੀਤੀ। ਜੇਲ੍ਹ ਵਿਚ 219 ਦੇ ਲਗਭਗ ਕੈਦੀ ਅਤੇ ਹਵਾਲਾਤੀ ਔਰਤਾਂ ਲਈ ਕੈਰਮ ਬੋਰਡ, ਲੁੱਡੋ, ਸ਼ਤਰੰਜ ਆਦਿ ਸਮਾਨ ਸ਼ਾਮਲ ਹੈ।
ਡਿਪਟੀ ਸੁਪਰੀਡੈਂਟ ਚੰਚਲ ਕੁਮਾਰੀ ਨੇ ਕਿਹਾ ਕਿ ਹੁਣ ਮਹਿਲਾ ਜੇਲ੍ਹ ’ਚ ਬੰਦ ਕਈ ਕੈਦੀ ਔਰਤਾਂ ਖੇਡਾਂ ਵਿਚ ਮੁਹਾਰਤ ਹਾਸਲ ਕਰਨਗੀਆਂ। ਖੇਡਾਂ ’ਚ ਸ਼ਤਰੰਜ, ਕੈਰਮ ਅਤੇ ਖੋ-ਖੋ ਵਿਚ ਕੈਦੀਆਂ ਨੂੰ ਸਿਖਲਾਈ ਵੀ ਦੇਣਗੇ। ਜੇਲ੍ਹ ਵਿਚ ਖੇਡਾਂ ਨੂੰ ਉਤਸ਼ਾਹ ਦੇਣ ਲਈ ਇਸ ਨੂੰ ਤਬਦੀਲੀ ਪ੍ਰਿਜ਼ਨ ਟੂ ਪ੍ਰਾਈਡ ਨਾਲ ਜੋੜਿਆ ਗਿਆ ਹੈ। ਇਸ ਮੌਕੇ ਸ਼ਰਣ ਗਰਗ, ਹਰਿ ਗਰਗ, ਗੌਰਵ ਗਰਗ ਅਤੇ ਜੇਲ੍ਹ ਸਟਾਫ਼ ਹਾਜ਼ਰ ਸੀ।