ਬਨੂੜ ’ਚ ਜੂਏ ਤੇ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼, 10 ਔਰਤਾਂ ਸਮੇਤ 70 ਜਣੇ ਗ੍ਰਿਫ਼ਤਾਰ

Sunday, Jan 31, 2021 - 06:33 PM (IST)

ਬਨੂੜ ’ਚ ਜੂਏ ਤੇ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼, 10 ਔਰਤਾਂ ਸਮੇਤ 70 ਜਣੇ ਗ੍ਰਿਫ਼ਤਾਰ

ਚੰਡੀਗੜ੍ਹ/ਪਟਿਆਲਾ : ਅੱਜ ਸਵੇਰ ਕੀਤੀ ਕਾਰਵਾਈ ਵਿਚ ਪੰਜਾਬ ਪੁਲਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ ਨੇ ਪਟਿਆਲਾ ਜ਼ਿਲ੍ਹੇ ਵਿਚ ਸਰਗਰਮ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਬਨੂੜ ਦੇ ਬਾਹਰਵਾਰ ਸਥਿਤ ਸਿਟੀ ਮੈਰਿਜ ਪੈਲੇਸ ਵਿਚੋਂ 10 ਔਰਤਾਂ ਸਮੇਤ 70 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਮੌਕੇ ’ਤੇ 8.42 ਲੱਖ ਰੁਪਏ ਦੀ ਨਕਦੀ, 47 ਵਾਹਨ, ਸ਼ਰਾਬ ਦੀਆਂ 40 ਬੋਤਲਾਂ, ਤਾਸ਼ ਅਤੇ ਲੈਪਟਾਪ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਭਿਆਨਕ ਹਾਦਸੇ ਦੌਰਾਨ ਉੱਘੇ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜੂਏਬਾਜ਼ੀ ਅਤੇ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲਈ ਜ਼ਬਤ ਕੀਤੇ ਲੈਪਟਾਪਾਂ ਅਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਸੰਗਠਿਤ ਅਪਰਾਧ ਰੋਕੂ ਇਕਾਈ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ 30 ਅਤੇ 31 ਜਨਵਰੀ ਦੀ ਦਰਮਿਆਨੀ ਰਾਤ ਨੂੰ ਸਵੇਰੇ 1 ਵਜੇ ਜ਼ੀਰਕਪੁਰ ਵੱਲ ਬਨੂੜ ਦੇ ਬਾਹਰਵਾਰ ਸਥਿਤ ਨਿਊ ਲਾਈਫ਼ ਮੈਰਿਜ ਪੈਲੇਸ ਵਿਖੇ ਛਾਪਾ ਮਾਰਿਆ ਗਿਆ।

ਇਹ ਵੀ ਪੜ੍ਹੋ : ਸਿੰਘ ਬਾਰਡਰ ’ਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਆਈ ਸਾਹਮਣੇ, ਹੰਝੂਆਂ ਨਾਲ ਬਿਆਨ ਕੀਤਾ ਦਰਦ

ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਵਰਤੋਂ ਬਾਰਟੈਂਡਰਾਂ ਅਤੇ ਡਾਂਸਰਾਂ ਵਜੋਂ ਕੀਤੀ ਜਾ ਰਹੀ ਸੀ। ਪੁਲਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਕਸਾਈਜ਼ ਐਕਟ ਦੀ ਧਾਰਾ 61/1/14, ਜੂਆ ਐਕਟ ਦੀ ਧਾਰਾ 13/3/67, ਇਮੌਰਲ ਟਰੈਫ਼ਿਕਿੰਗ ਐਕਟ ਦੀ ਧਾਰਾ 3/4/5 ਅਤੇ ਆਈ.ਪੀ.ਸੀ.ਦੀ ਧਾਰਾ 420, 120ਬੀ  ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।  

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਵੰਗਾਰੀ ਮੋਦੀ ਸਰਕਾਰ, ਸ਼ਾਇਰਾਨਾ ਅੰਦਾਜ਼ ’ਚ ਆਖ ਦਿੱਤੀ ਵੱਡੀ ਗੱਲ


author

Gurminder Singh

Content Editor

Related News