ਕਦੇ ਦੇਸ਼ ਦਾ ਨੰਬਰ 1 ਸੂਬਾ ਸੀ ‘ਪੰਜਾਬ’, ਹੁਣ ਨਸ਼ਾ ਤੇ ਰੇਤ ਮਾਫ਼ੀਆ ਨਾਲ ਹੋ ਰਹੀ ਐ ‘ਪਛਾਣ’ : ਸ਼ੇਖਾਵਤ
Sunday, Jan 02, 2022 - 10:58 AM (IST)
ਜਲੰਧਰ (ਵਿਨੀਤ)- ਭਾਜਪਾ ਇੰਡਸਟਰੀਅਲ ਸੈੱਲ ਪੰਜਾਬ ਵੱਲੋਂ ਬੀਤੇ ਦਿਨ ਸਥਾਨਕ ਹੋਟਲ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮਹਾਨਗਰ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ 80ਵਿਆਂ ਵਿਚ ਜੀ. ਡੀ. ਪੀ. ਦੇ ਹਿਸਾਬ ਨਾਲ ਪੰਜਾਬ ਸੂਬਾ ਦੇਸ਼ ਦਾ ਨੰਬਰ-1 ਸੂਬਾ ਸੀ ਪਰ ਅਫ਼ਸੋਸ ਕਿ ਅੱਜ ਪੰਜਾਬ 16ਵੇਂ ਨੰਬਰ ’ਤੇ ਪਹੁੰਚ ਗਿਆ ਹੈ ਅਤੇ ਪੰਜਾਬ ਦੀ ਪਛਾਣ ਨਸ਼ਾਖੋਰੀ, ਰੇਤ ਮਾਫ਼ੀਆ, ਭ੍ਰਿਸ਼ਟਾਚਾਰ, ਵਧਦੀ ਬੇਰੋਜ਼ਗਾਰੀ ਦੇ ਰੂਪ ’ਚ ਹੋ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਨੌਜਵਾਨਾਂ ਨੇ ਮਚਾਇਆ ਘੜਮੱਸ, ਵੀਡੀਓ 'ਚ ਵੇਖੋ ਪੁਲਸ ਨੇ ਕਿਵੇਂ ਵਰ੍ਹਾਏ ਫਿਰ ਡੰਡੇ
ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੀ ਬਦੌਲਤ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸੂਬਿਆਂ ’ਚ ਉਦਯੋਗਿਕ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਨਅਤ ਪਛੜ ਰਹੀ ਹੈ। ਭਾਜਪਾ ਇੰਡਸਟਰੀਅਲ ਸੈੱਲ ਪੰਜਾਬ ਦੇ ਕਨਵੀਨਰ ਆਸ਼ੂਤੋਸ਼ ਵਧਵਾ ਨੇ ਸ਼ੇਖਾਵਤ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸੂਬੇ ਦੇ ਉਦਯੋਗਾਂ ਦੀਆਂ ਮੌਜੂਦਾ ਸਥਿਤੀਆਂ ਤੋਂ ਜਾਣੂ ਕਰਵਾਇਆ। ਮੀਟਿੰਗ ’ਚ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਜਲੰਧਰ ਬਰਾਂਚ ਵੱਲੋਂ ਚੇਅਰਪਰਸਨ ਸੀ. ਏ. ਸੋਨੀਆ ਅਰੋੜਾ, ਇੰਦਰਜੀਤ ਅਭਿਲਾਸ਼ੀ, ਅਸ਼ਵਨੀ ਜਿੰਦਲ, ਸਲਿਲ ਗੁਪਤਾ, ਜਲੰਧਰ ਰਬੜ ਮਨੂ ਐਸੋਸੀਏਸ਼ਨ ਦੇ ਮਾਗੋ, ਬੱਸ ਬਾਡੀ ਬਿਲਡਰ ਐਸੋਸੀਏਸ਼ਨ ਦੇ ਦਵਿੰਦਰ ਸਿੰਘ, ਜਲੰਧਰ ਆਟੋ ਪਾਰਟਸ ਐਸੋਸੀਏਸ਼ਨ ਦੇ ਰਜਤ ਜੈਨ, ਲਘੂ ਉਦਯੋਗ ਭਾਰਤੀ ਦੇ ਅਸ਼ੋਕ ਕੁਮਾਰ, ਸ਼ਾਂਤ ਗੁਪਤਾ, ਹੋਲਸੇਲ ਸ਼ੂਜ਼ ਮਰਚੈਂਟ ਐਸੋਸੀਏਸ਼ਨ ਦੇ ਪ੍ਰਵੀਨ ਹਾਂਡਾ, ਹੈਂਡਟੂਲਜ਼ ਐਸੋਸੀਏਸ਼ਨ ਦੇ ਅਜੇ ਗੋਸਵਾਮੀ ਅਤੇ ਜਲੰਧਰ ਪ੍ਰਿੰਟਰਜ਼ ਐਸੋਸੀਏਸ਼ਨ ਦੇ ਅਸ਼ਵਨੀ ਸ਼ਾਮਲ ਸਨ। ਗੁਪਤਾ ਨੇ ਆਪਣੇ-ਆਪਣੇ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਦੱਸਿਆ ਅਤੇ ਸ਼ੇਖਾਵਤ ਨੂੰ ਮੰਗ-ਪੱਤਰ ਵੀ ਸੌਂਪਿਆ।
ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਰੈਲੀਆਂ ’ਚ ਉਮੀਦਵਾਰਾਂ ਦਾ ਐਲਾਨ ਕਾਂਗਰਸ ਕਲਚਰ ਨਹੀਂ
ਮੀਟਿੰਗ ਵਿਚ ਸੋਮ ਪ੍ਰਕਾਸ਼ (ਕੇਂਦਰੀ ਕੈਬਨਿਟ ਮੰਤਰੀ), ਰਾਕੇਸ਼ ਰਾਠੌਰ (ਰਾਜ ਮੀਤ ਪ੍ਰਧਾਨ, ਭਾਜਪਾ), ਸੁਭਾਸ਼ ਸ਼ਰਮਾ (ਸੂਬਾ ਜਨਰਲ ਸਕੱਤਰ, ਭਾਜਪਾ), ਮਨੋਰੰਜਨ ਕਾਲੀਆ (ਸਾਬਕਾ ਮੰਤਰੀ), ਕੇ. ਡੀ. ਭੰਡਾਰੀ (ਸਾਬਕਾ ਸੰਸਦੀ ਸਕੱਤਰ), ਮਹਿੰਦਰ ਭਗਤ, ਅਨਿਲ ਸੱਚਰ, ਸਰਬਜੀਤ ਸਿੰਘ ਮੱਕੜ, ਅਨਿਲ ਸ਼ਰਮਾ, ਮੀਨੂੰ ਸ਼ਰਮਾ, ਅਮਿਤ ਤਨੇਜਾ, ਵਿਪਨ ਸ਼ਰਮਾ, ਪ੍ਰਾਣਨਾਥ ਚੱਢਾ (ਯੂਨੀਵਰਸਲ ਸਪੋਰਟਸ), ਦੀਵਾਨ ਅਮਿਤ ਅਰੋੜਾ, ਸੁਰਿੰਦਰ ਮਹੇ, ਸੁਸ਼ੀਲ ਸ਼ਰਮਾ, ਤਰਵਿੰਦਰ ਰਾਜੂ, ਅਸ਼ੋਕ ਸੋਬਤੀ, ਵਿਜੇ ਭੰਡਾਰੀ, ਅਰੁਣ ਬਜਾਜ, ਰਾਜੀਵ ਢੀਂਗਰਾ, ਕਿਰਨ ਜਗੋਤਾ ਵਿਜੇ ਚੋਪੜਾ ਅਤੇ ਹੋਰ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ