ਕਿਸਾਨਾਂ ਦੇ ਹੱਕ ’ਚ ਬੋਹੇਮੀਆ ਤੇ ਗਗਨ ਕੋਕਰੀ ਨੇ ਇਕੱਠੇ ਹੋ ਕੇ ਕੀਤੀ ਖਾਸ ਪੋਸਟ
Tuesday, Dec 15, 2020 - 06:54 PM (IST)
ਜਲੰਧਰ (ਬਿਊਰੋ)– ਪੰਜਾਬ ਦੇ ਕਿਸਾਨਾਂ ਦਾ ਦਰਦ ਦੁਨੀਆ ਭਰ ਦੇ ਪੰਜਾਬੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਫੈਸਲੇ ’ਤੇ ਅੜੀ ਹੋਈ ਹੈ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਨਹੀਂ ਮੰਨ ਰਹੀ। ਉਥੇ ਪੰਜਾਬੀ ਕਲਾਕਾਰ ਭਾਈਚਾਰਾ ਕਿਸਾਨੀ ਅੰਦੋਲਨ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ ਤੇ ਇਸ ਅੰਦੋਲਨ ਨੂੰ ਦੁਨੀਆ ਭਰ ’ਚ ਬੈਠੇ ਪੰਜਾਬੀਆਂ ਤਕ ਪਹੁੰਚਾ ਰਿਹਾ ਹੈ।
ਕਿਸਾਨਾਂ ਦਾ ਸਮਰਥਨ ਕਰਦਿਆਂ ਹੁਣ ਪੰਜਾਬੀ ਗਾਇਕ ਗਗਨ ਕੋਕਰੀ ਤੇ ਰੈਪਰ ਬੋਹੇਮੀਆ ਵੀ ਅੱਗੇ ਆਏ ਹਨ। ਗਗਨ ਕੋਕਰੀ ਨੇ ਬੇਹੋਮੀਆ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਹ ਲਿਖਦੇ ਹਨ, ‘FARMER bhave INDIA da bhave PAKISTAN da bus HAQ jaroori a always 🙏 @iambohemia bhaji always respect and coming soon again 🙏.’
ਦੱਸਣਯੋਗ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਗਗਨ ਕੋਕਰੀ ਸੋਸ਼ਲ ਮੀਡੀਆ ’ਤੇ ਆਏ ਦਿਨ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਅੰਦੋਲਨ ਦਾ ਹਿੱਸਾ ਬਣ ਸਕਣ ਤੇ ਕਿਸਾਨਾਂ ਦੀ ਸੁਪੋਰਟ ਕਰ ਸਕਣ।
ਦੂਜੇ ਪਾਸੇ ਬੋਹੇਮੀਆ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦਾ ਗੀਤ ‘ਇਕ ਦਿਨ’ ਰਿਲੀਜ਼ ਹੋਇਆ ਹੈ। ‘ਇਕ ਦਿਨ’ ਗੀਤ ’ਚ ਬੋਹੇਮੀਆ ਵਲੋਂ ਕਿਸਾਨੀ ਦਾ ਮੁੱਦਾ ਵੀ ਚੁੱਕਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਬੋਹੇਮੀਆ ਦੇ ਇਸ ਗੀਤ ’ਚ ਪੰਜਾਬੀ ਗਾਇਕ ਕਰਨ ਔਜਲਾ ਵੀ ਨਜ਼ਰ ਆਏ ਹਨ।
ਨੋਟ– ਗਗਨ ਕੋਕਰੀ ਤੇ ਬੋਹੇਮੀਆ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।