120 ਫੁੱਟੀ ਰੋਡ ''ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
Tuesday, Jul 21, 2026 - 11:06 AM (IST)
ਜਲੰਧਰ (ਕੁੰਦਨ/ਪੰਕਜ) : ਜਲੰਧਰ ਦੇ 120 ਫੁੱਟੀ ਰੋਡ ਥਾਣਾ ਬਸਤੀ ਬਾਵਾ ਖੇਲ ਤੋਂ ਥੋੜਾ ਅੱਗੇ ਸੜਕ ਦੇ ਵਿਚਕਾਰ ਬਣੇ ਟੋਏ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਜਗ੍ਹਾ ਕੁਝ ਦਿਨ ਪਹਿਲਾਂ ਪੀਣ ਵਾਲੇ ਪਾਣੀ ਦਾ ਪਾਈਪ ਲੀਕ ਹੋਣ ਕਾਰਨ ਸੜਕ 'ਤੇ ਪਾਣੀ ਵਗ ਰਿਹਾ ਸੀ। ਨਗਰ-ਨਿਗਮ ਵੱਲੋਂ ਪਹਿਲਾਂ ਵੀ ਇਸ ਪਾਈਪ ਨੂੰ ਠੀਕ ਕਰਵਾਇਆ ਗਿਆ ਸੀ ਪਰ ਕੰਮ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਪਾਣੀ ਵਾਲਾ ਪਾਈਪ ਮੁੜ ਲੀਕ ਹੋ ਗਿਆ।
ਪਾਈਪ ਲੀਕ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਨਾਲ ਪੀਣ ਵਾਲੇ ਪਾਣੀ ਦੀ ਵੀ ਬਰਬਾਦੀ ਹੋ ਰਹੀ ਹੈ। ਨਗਰ-ਨਿਗਮ 'ਚ ਨਿਯੁਕਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਮੌਕੇ 'ਤੇ ਜਾ ਕੇ ਇਸ ਸਮੱਸਿਆ ਦਾ ਹੱਲ ਕਰਨ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਅਤੇ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕੀ ਜਾ ਸਕੇ।
