ਚੋਣ ਜ਼ਾਬਤਾ ਦੀ ਉਲੰਘਣਾ ਦੀ ਸ਼ਿਕਾਇਤ ਕਰਨ ਵਾਲੇ ਨੰਬਰ ’ਤੇ ਮਿਲ ਰਹੀਆਂ ਨੇ ਅਜੀਬੋ-ਗ਼ਰੀਬ ਸ਼ਿਕਾਇਤਾਂ

Thursday, Jan 13, 2022 - 07:14 PM (IST)

ਜਲੰਧਰ— 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ’ਚ ਚੋਣ ਜ਼ਾਬਤਾ ਲੱਗੀ ਹੋਈ ਹੈ। ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੰਬਰ ’ਤੇ ਅਜੀਬੋ-ਗਰੀਬ ਸ਼ਿਕਾਇਤਾਂ ਮਿਲ ਰਹੀਆਂ ਹਨ। ਤੁਸੀਂ ਮੇਰੇ ਨਾਲ ਗੱਲ ਕਰ ਲਵੋ, ਤੁਹਾਡੀ ਆਵਾਜ਼ ਚੰਗੀ ਹੈ, ਮੈਂ ਇਕੱਲਾ ਹਾਂ, ਮੇਰੇ ਨਾਲ ਗੱਲ ਕਰ ਲਵੋ। ਬੈਂਕ ’ਚ ਕੈਸ਼ ਜਮ੍ਹਾ ਕਰਵਾਉਣਾ ਹੈ, ਕਿਵੇਂ ਕਰਾਈਏ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਨੰਬਰਾਂ ’ਤੇ ਆ ਰਹੀਆਂ ਹਨ, ਜੋ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਦੀ ਉਲੰਘਣਾ ਹੋਣ ’ਤੇ ਸ਼ਿਕਾਇਤ ਦਰਜ ਕਰਨ ਲਈ ਜਾਰੀ ਕੀਤੇ ਗਏ ਹਨ। 
ਸੂਬੇ ਦੇ 13 ਜ਼ਿਲ੍ਹਿਆਂ ’ਚ 5 ਦਿਨਾਂ ’ਚ 569 ਕਾਲਸ ਪਹੁੰਚ ਚੁੱਕੀਆਂ ਹਨ। ਇਸ ਲਈ ਕਾਲਸ ਸੁਣਨ ਵਾਲੇ ਕਰਮਚਾਰੀ ਵੀ ਪਰੇਸ਼ਾਨ ਹਨ। ਲੋਕ ਸ਼ਰਾਰਤ ਨਾਲ ਟੁੱਥਬਰੱਸ਼, ਸਕੂਟੀ ਆਦਿ ਦੀ ਫੋਟੋ ਵੀ ਵਿਜਿਲ ਐਪ ’ਤੇ ਅਪਲੋਡ ਕਰ ਰਹੇ ਹਨ। ਸੂਬੇ ’ਚ 14 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਅਜੇ ਤੱਕ ਮਿਲੀ ਸ਼ਿਕਾਇਤ ’ਚ ਜ਼ਿਆਦਾ ਪੋਸਟਰ ਚਸਪਾ ਕਰਨ ਨੂੰ ਲੈ ਕੇ ਆਈਆਂ ਹਨ। ਕਿਸੇ ਦੀ ਨਿੱਜੀ ਪ੍ਰਾਪਰਟੀ ’ਤੇ ਲੱਗੇ ਪੋਸਟਰ ਲਗਾ ਦਿੱਤੇ ਹਨ ਤਾਂ ਕੋਈ ਸਰਕਾਰੀ ਭਵਨ ’ਤੇ ਲੱਗੇ ਪੋਸਟਰਾਂ ਦੀ ਸ਼ਿਕਾਇਤ ਕਰ ਰਿਹਾ ਹੈ। ਅਜੇ ਵੀ ਸੀ-ਵਿਜਿਲ ਅਤੇ ਹੋਰ ਮੱਧ ਨਾਲ ਆ ਰਹੀਆਂ ਸ਼ਿਕਾਇਤਾਂ ’ਚ ਕੋਈ ਵੱਡੀ ਸ਼ਿਕਾਇਤ ਨਹੀਂ ਪਹੁੰਚੀ ਹੈ। 

ਇਹ ਵੀ ਪੜ੍ਹੋ: ਜਨਤਾ ਤੈਅ ਕਰੇਗੀ ‘ਆਪ’ ਦਾ CM ਚਿਹਰਾ, ਕੇਜਰੀਵਾਲ ਨੇ ਜਾਰੀ ਕੀਤਾ ਮੋਬਾਇਲ ਨੰਬਰ

PunjabKesari

ਇਨ੍ਹਾਂ ਕੇਸਾਂ ਰਾਹੀ ਸਮਝੋ ਲੋਕ ਕਿਹੋ ਜਿਹੀਆਂ ਕਰ ਰਹੇ ਨੇ ਸ਼ਿਕਾਇਤਾਂ 
ਮੈਂ ਇਕੱਲਾ ਹਾਂ ਮੇਰੇ ਨਾਲ ਗੱਲ ਕਰ ਲਵੋ 

ਚੋਣ ਕਮਿਸ਼ਨ ਦੇ ਕੰਟਰੋਲ ਰੂਮ ’ਚ 1950 ’ਤੇ ਕਈ ਜਿੱਥੇ ਲੋਕ ਵੋਟਿੰਗ ਦੀ ਜਾਣਕਾਰੀ ਲੈ ਰਹੇ ਹਨ, ਉਥੇ ਹੀ ਕੁਝ ਕਾਲਰ ਟਾਈਮ ਪਾਸ ਕਰ ਰਹੇ ਹਨ, ਉਥੇ ਹੀ ਕੰਟਰੋਲ ਰੂਮ ’ਚ ਤਾਇਨਾਤ ਸਟਾਫ਼ ਨੇ ਦੱਸਿਆ ਕਿ ਉਸੇ ਨੰਬਰ ’ਤੇ ਰਾਤ 10 ਵਜੇ ਦੇ ਕਰੀਬ ਫ਼ੋਨ ਆਇਆ ਤਾਂ ਵਿਅਕਤੀ ਫ਼ੋਨ ਬੰਦ ਨਹੀਂ ਕਰ ਰਿਹਾ ਸੀ ਅਤੇ ਵਾਰ-ਵਾਰ ਕਾਲ ਕਰਕੇ ਇਹ ਕਹਿਣ ਲੱਗਾ ਕਿ ਮੈਂ ਘਰ ’ਚ ਇਕੱਲਾ ਹਾਂ, ਮੇਰੇ ਨਾਲ ਗੱਲ ਕਰ ਲਵੋ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਰਾਧਾ ਸੁਆਮੀ ਸਤਿਸੰਗ ਘਰਾਂ ’ਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਮੁਲਤਵੀ

ਬੈਂਕ ਖਾਤੇ ’ਚ ਕੈਸ਼ ਦੀ ਜਾਣਕਾਰੀ ਚਾਹੀਦੀ ਹੈ 
ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਸਭ ਤੋਂ ਵੱਧ ਲੋਕ ਇਕ ਸਰਕਾਰੀ ਬੈਂਕ ’ਚ ਕੈਸ਼ ਜਮ੍ਹਾ ਕਰਵਾਉਣ ਦੀ ਜਾਣਕਾਰੀ ਮੰਗ ਰਹੇ ਹਨ। ਕਈ ਵਾਰ ਸਾਡੇ ਲੋਕਾਂ ਨੂੰ ਗਲਤ ਨੰਬਰ ਦੇ ਬਾਰੇ ਦੱਸ ਦਿੱਤਾ ਜਾਂਦਾ ਹੈ ਪਰ ਵਾਰ-ਵਾਰ ਲੋਕ ਕਹਿ ਦਿੰਦੇ ਹਨ ਕਿ ਸਾਨੂੰ ਫਰੀ ਨੰਬਰ ’ਚ ਇਹ ਹੀ ਦੱਸਿਆ ਗਿਆ ਹੈ।  ਖੇਤਰ ’ਚ ਪੋਸਟਰ ਲੱਗੇ ਹਨ ਕੋਈ ਉਤਾਰਣ ਨਹੀਂ ਆ ਰਿਹਾ ਹੈ। ਐਪ ’ਚ ਮੌਜੂਦਾ ਸਮੇਂ ’ਚ 70 ਫ਼ੀਸਦੀ ਸ਼ਿਕਾਇਤਾਂ ਅਜੇ ਪੋਲਸ, ਸਰਕਾਰੀ ਬਿਲਡਿੰਗ ਅਤੇ ਹੋਰ ਮਹਿਕਮਿਆਂ ਦੇ ਨਾਲ ਪ੍ਰਾਈਵੇਟ ਬਿਲਡਿੰਗ ’ਤੇ ਲੱਗੇ ਪੋਸਟਰਾਂ ਦੀਆਂ ਆ ਰਹੀਆਂ ਹਨ। ਜਿੱਥੇ ਐੱਫ਼. ਐੱਸ. ਟੀ. ਟੀਮ ਭੇਜ ਕੇ ਪੋਸਟਰ ਨੂੰ ਉਤਰਵਾਇਆ ਗਿਆ। 

ਇਹ ਵੀ ਪੜ੍ਹੋ: CM ਚੰਨੀ ਦਾ ਵੱਡਾ ਬਿਆਨ, PM ਮੋਦੀ ਦੇ ਦੌਰੇ ਦੌਰਾਨ ਲਾਠੀਚਾਰਜ ਹੁੰਦਾ ਤਾਂ ਪੰਜਾਬ ਦੇ ਹਾਲਾਤ ਖ਼ਰਾਬ ਹੋ ਜਾਂਦੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News