ਸੰਗਰੂਰ ''ਚ ''ਜਨਤਾ ਕਰਫਿਊ'' ਨੂੰ ਭਰਪੂਰ ਸਮਰਥਨ

Sunday, Mar 22, 2020 - 05:46 PM (IST)

ਸੰਗਰੂਰ ''ਚ ''ਜਨਤਾ ਕਰਫਿਊ'' ਨੂੰ ਭਰਪੂਰ ਸਮਰਥਨ

ਸੰਗਰੂਰ (ਬੇਦੀ)—ਪੂਰੀ ਦੁਨੀਆ 'ਚ ਫੈਲੇ ਖਤਰਨਾਕ ਕਰੋਨਾਵਾਇਰਸ ਦੇ ਚੱਲਦਿਆਂ ਭਾਰਤ ਸਰਕਾਰ ਵਲੋਂ ਦਿੱਤੇ ਗਏ ਜਨਤਕ ਕਰਫਿਊ ਦੇ ਸੱਦੇ ਤਹਿਤ ਅੱਜ ਪੰਜਾਬ ਦੇ ਸਮੁੱਚੇ ਸ਼ਹਿਰਾਂ ਅਤੇ ਪਿੰਡਾਂ ਦੇ ਨਾਲ-ਨਾਲ ਸਮੁੱਚਾ ਸੰਗਰੂਰ ਸ਼ਹਿਰ ਪੂਰਨ ਤੌਰ ਤੇ ਬੰਦ ਰਿਹਾ। ਅੱਜ ਦੇ ਦਿਨ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਬੰਦ ਸਨ ਤੇ ਪੂਰੇ ਲੋਕ ਅਪਣੇ ਘਰਾਂ 'ਚ ਬੈਠ ਜਿੱਥੇ ਆਰਾਮ ਕਰ ਰਹੇ ਸਨ, ਉੱਥੇ ਹੀ ਸਮੁੱਚੇ ਲੋਕਾਂ ਵੱਲੋਂ ਅਰਦਾਸ ਕੀਤੀ ਗਈ ਕਿ ਜਲਦ ਤੋਂ ਜਲਦ ਇਸ ਮਹਾਮਾਰੀ ਦਾ ਖ਼ਾਤਮਾ ਹੋਵੇ ਤਾਂ ਜੋ ਸਮੁੱਚੀ ਦੁਨੀਆਂ ਦਾ ਮਾਹੌਲ ਸਿਹਤਯਾਬ ਅਤੇ ਸ਼ਾਂਤੀ ਪੂਰਵਕ ਹੋ ਸਕੇ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਾ ਰਾਜਨੀਤੀ ਤੇ ਧਰਮ ਨਾਲ ਸਬੰਧਤ ਲੋਕਾਂ ਡਾ. ਅਮਰਜੀਤ ਸਿੰਘ ਮਾਨ, ਗੁਰਨੈਬ ਸਿੰਘ ਰਾਮਪੁਰਾ, ਦਰਸ਼ਨ ਸਿੰਘ ਕਾਂਗੜਾ, ਰਾਜ ਕੁਮਾਰ ਅਰੋੜਾ, ਹਰਮਨ ਬਡਲਾ, ਐਡਵੋਕੇਟ ਸੁਮੀਰ ਫੱਤਾ, ਮੋਹਨ ਸ਼ਰਮਾ, ਮੈਡਮ ਨਰੇਸ਼ ਸ਼ਰਮਾ, ਮੈਡਮ ਬਲਵੀਰ ਕੌਰ ਸੈਣੀ, ਪ੍ਰਿਤਪਾਲ ਕੌਰ ਬਡਲਾ ਅਤੇ ਪੂਨਮ ਕਾਂਗੜਾ ਨੇ ਕਿਹਾ ਕਿ ਇਸ ਭਿਆਨਕ ਮਹਾਮਾਰੀ ਨਾਲ ਲੜਨ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਸਭ ਆਪੋ ਆਪਣੇ ਤੌਰ ਤੇ ਅਹਿਤਿਆਤ ਤੇ ਸਾਵਧਾਨੀ ਵਰਤੀਏ ਅਤੇ ਸਾਫ਼ ਸਫ਼ਾਈ ਰੱਖਣ ਦੇ ਨਾਲ-ਨਾਲ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰੀਏ ।

ਅੱਜ ਦੇ ਜਨਤੱਕ ਬੰਦ ਦੇ ਸੱਦੇ ਤਹਿਤ ਆਪਣੀ ਪ੍ਰਤੀਕਿਰਿਆ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਅਤੇ ਐਸ.ਐਸ.ਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ 'ਚ ਅੱਜ ਦਾ ਇਹ ਜਨਤਕ ਬੰਦ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਅਤੇ ਉਹ ਧੰਨਵਾਦੀ ਹਨ ਸਮੁੱਚੇ ਜ਼ਿਲ੍ਹੇ ਦੇ ਲੋਕਾਂ ਦੇ ਜਿਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਹੌਲ ਨੂੰ ਸ਼ਾਂਤ ਪੂਰਵਕ ਬਣਾ ਕੇ ਰੱਖਿਆ ।


author

Iqbalkaur

Content Editor

Related News