ਪੁਲਸ ਵੱਲੋਂ ਭਗੌੜਾ ਕਾਬੂ

02/16/2018 1:20:54 AM

ਕਾਦੀਆਂ,   (ਜ਼ੀਸ਼ਾਨ)-  ਕਾਦੀਆਂ ਦੀ ਪੁਲਸ ਨੇ ਇਕ ਭਗੌੜੇ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। 
ਇਸ ਸੰਬੰਧੀ ਕਾਦੀਆਂ ਦੇ ਥਾਣਾ ਮੁਖੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਭਗੌੜਾ ਕਰਮਜੀਤ ਸਿੰਘ ਬੱਸ ਸਟੈਂਡ ਜਾ ਰਿਹਾ ਹੈ, ਜਿਸ ਦੇ ਆਧਾਰ 'ਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਉਕਤ ਭਗੌੜੇ ਨੂੰ ਬੱਸ ਸਟੈਂਡ ਤੋਂ ਕਾਬੂ ਕਰ ਲਿਆ। ਦੋਸ਼ੀ ਕਰਮਜੀਤ ਸਿੰਘ ਪੁੱਤਰ ਆਤਮਜੀਤ ਸਿੰਘ ਨੂੰ 29 ਜਨਵਰੀ 2013 ਨੂੰ ਅਦਾਲਤ ਨੇ ਭਗੌੜਾ ਐਲਾਨਿਆ ਸੀ।


Related News