ਮਾਈਨਿੰਗ ਐਕਟ ਦਾ ਭਗੌੜਾ ਦੋਸ਼ੀ ਕਾਬੂ

Wednesday, Oct 04, 2017 - 02:05 AM (IST)

ਮਾਈਨਿੰਗ ਐਕਟ ਦਾ ਭਗੌੜਾ ਦੋਸ਼ੀ ਕਾਬੂ

ਫ਼ਰੀਦਕੋਟ, (ਰਾਜਨ)- ਸੇਵਾ ਸਿੰਘ ਮੱਲ੍ਹੀ ਕਪਤਾਨ ਪੁਲਸ ਇਨਵੈਸਟੀਗੇਸ਼ਨ ਤੇ ਯਾਦਵਿੰਦਰ ਸਿੰਘ ਬਾਜਵਾ ਡੀ. ਐੱਸ. ਪੀ. ਇਨਵੈਸਟੀਗੇਸ਼ਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ. ਆਈ. ਪ੍ਰਵੀਨ ਕੁਮਾਰ ਇੰਚਾਰਜ ਪੀ. ਓ. ਸਟਾਫ਼ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਮੁਕੱਦਮਾ ਨੰਬਰ 106 ਵਿਚ ਭਗੌੜੇ ਦੋਸ਼ੀ ਪ੍ਰਿਤਪਾਲ ਸਿੰਘ ਉਰਫ਼ ਪ੍ਰਿਤਾ ਵਾਸੀ ਵਲਟੋਹਾ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। 
ਮੁਖੀ ਪੀ. ਓ. ਸਟਾਫ਼ ਨੇ ਦੱਸਿਆ ਕਿ ਇਸ ਦੋਸ਼ੀ ਨੂੰ ਮਾਣਯੋਗ ਜੇ. ਐੱਮ. ਆਈ. ਸੀ. ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਨੂੰ ਖੱਡਿਆਂ 'ਚੋਂ ਰੇਤਾ ਚੋਰੀ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਗਿਆ ਸੀ ਤੇ ਇਹ ਦੋਸ਼ੀ ਜ਼ਮਾਨਤ ਕਰਵਾਉਣ ਉਪਰੰਤ ਭਗੌੜਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਵੱਲੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।


Related News