ਜਲੰਧਰ ''ਚ ਸਾਬਕਾ ਤਹਿਸੀਲਦਾਰ ਨਾਲ ਲੱਖਾਂ ਰੁਪਏ ਦੀ ਠੱਗੀ, ਕੇਸ ਦਰਜ ਹੋਣ ਤੋਂ ਪਹਿਲਾਂ ਭੱਜਿਆ ਕੈਨੇਡਾ
Monday, Jul 22, 2024 - 03:29 PM (IST)
ਜਲੰਧਰ: ਜਲੰਧਰ 'ਚ ਇਕ ਸੇਵਾਮੁਕਤ ਤਹਿਸੀਲਦਾਰ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਉਸ ਨੂੰ ਝਾਂਸੇ ਵਿਚ ਲਾ ਕੇ ਉਸ ਦੀ ਸਾਰੀ ਜਮਾਂਪੂੰਜੀ ਠੱਗ ਲਈ ਤੇ ਫ਼ਿਰ ਕੇਸ ਦਰਜ ਹੋਣ ਤੋਂ ਪਹਿਲਾਂ ਕੈਨੇਡਾ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਸੇਵਾਮੁਕਤ ਤਹਿਸੀਲਦਾਰ ਕਰਨੈਲ ਸਿੰਘ ਨੇ ਆਪਣੀ ਜ਼ਿਆਦਾਤਰ ਬਚਤ ਜਲੰਧਰ ਜ਼ਿਲ੍ਹੇ ਵਿਚ ਇਕ ਫਾਰਮਾਸਿਊਟੀਕਲ ਫਰਮ ਵਿਚ ਨਿਵੇਸ਼ ਕੀਤੇ ਸੀ ਪਰ ਉਸ ਪਾਰਟਨਰ ਨੇ ਹੀ ਉਸ ਨਾਲ 38.5 ਲੱਖ ਰੁਪਏ ਦੀ ਠੱਗੀ ਮਾਰ ਲਈ। ਜਲੰਧਰ ਕਮਿਸ਼ਨਰੇਟ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਉਹ ਇਸ ਤੋਂ ਪਹਿਲਾਂ ਹੀ ਕੈਨੇਡਾ ਚਲਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹੋਟਲ 'ਚ ਮੁੰਬਈ ਦੇ ਕਾਰੋਬਾਰੀ ਨਾਲ ਹੋ ਗਿਆ ਕਾਂਡ! CCTV 'ਚ ਹੋਇਆ ਖ਼ੁਲਾਸਾ
ਕਰਨੈਲ ਸਿੰਘ, ਜੋ ਕਿ ਮਾਰਚ 2020 ਵਿਚ ਤਹਿਸੀਲਦਾਰ ਵਜੋਂ ਸੇਵਾਮੁਕਤ ਹੋਇਆ ਸੀ, ਨੇ ਪਿਛਲੀ ਫਰਵਰੀ ਵਿਚ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਹ ਅਬਾਦਪੁਰਾ, ਜਲੰਧਰ ਦੇ ਵਸਨੀਕ ਹਰਦੀਪ ਕੁਮਾਰ ਤੋਂ ਘੱਟ ਕੀਮਤਾਂ 'ਤੇ ਦਵਾਈਆਂ ਲੈਂਦਾ ਸੀ, ਜਿਸ ਕਾਰਨ ਦੋਵੇਂ ਚੰਗੇ ਦੋਸਤ ਬਣ ਗਏ ਸਨ। ਜਦੋਂ ਉਹ ਸੇਵਾਮੁਕਤ ਹੋਇਆ ਤਾਂ ਹਰਦੀਪ ਨੇ ਉਸ ਨੂੰ ਸਲਾਹ ਦਿੱਤੀ ਕਿ ਵਿਹਲੇ ਰਹਿਣ ਦੀ ਬਜਾਏ ਉਸ ਨੂੰ ਕੋਈ ਕਾਰੋਬਾਰ ਕਰ ਲੈਣਾ ਚਾਹੀਦਾ ਹੈ। ਹਰਦੀਪ ਇਕ ਫਾਰਮਾਸਿਊਟੀਕਲ ਫਰਮ ਵਿਚ ਕੰਮ ਕਰਦਾ ਸੀ ਅਤੇ ਉਸ ਨੇ ਕਿਹਾ ਕਿ ਇਸ ਦਾ ਮਾਲਕ ਕੈਨੇਡਾ ਜਾ ਰਿਹਾ ਹੈ ਅਤੇ ਅਸੀਂ ਇਸ ਨੂੰ ਖਰੀਦ ਸਕਦੇ ਹਾਂ। ਕਰਨੈਲ ਸਿੰਘ ਨੇ ਦੱਸਿਆ ਕਿ ਅਸੀਂ ਫਿਰ ਇਕ ਐੱਮ.ਓ.ਐੱਸ 'ਤੇ ਦਸਤਖ਼ਤ ਕੀਤੇ ਅਤੇ ਮੈਂ 75% ਸ਼ੇਅਰ ਲਈ 33 ਲੱਖ ਰੁਪਏ ਦਾ ਨਿਵੇਸ਼ ਕੀਤਾ ਜਦੋਂ ਕਿ ਹਰਦੀਪ ਨੇ 11 ਲੱਖ ਰੁਪਏ ਦਾ ਨਿਵੇਸ਼ ਕੀਤਾ। ਇਸ ਮਗਰੋਂ ਕਰਨੈਲ ਸਿੰਘ ਨੇ ਉਸ ਨੂੰ 5.56 ਲੱਖ ਰੁਪਏ ਹੋਰ ਦਿੱਤੇ। ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਨੂੰ ਕੈਂਸਰ ਹੋਣ ਕਾਰਨ ਉਸ ਨੂੰ 6 ਮਹੀਨੇ ਚੰਡੀਗੜ੍ਹ ਰਹਿਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਈ ਅਫ਼ਸਰਾਂ 'ਤੇ ਹੋ ਸਕਦੀ ਹੈ ED ਦੀ ਕਾਰਵਾਈ! ਜਾਣੋ ਕੀ ਹੈ ਪੂਰਾ ਮਾਮਲਾ
ਇਸ ਦੌਰਾਨ ਹਰਦੀਪ ਨੇ ਸਾਰੀ ਰਕਮ ਗਬਨ ਕਰ ਲਈ ਅਤੇ ਪਿਛਲੇ ਸਾਲ ਅਕਤੂਬਰ ਵਿਚ ਕੈਨੇਡਾ ਚਲਾ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਫਰਮ ਦਾ ਦਫਤਰ ਖੋਲ੍ਹਿਆ ਤਾਂ ਦੇਖਿਆ ਕਿ ਬਹੁਤ ਘੱਟ ਦਵਾਈਆਂ ਪਈਆਂ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਐਕਸਪਾਇਰ ਹੋ ਚੁੱਕੀਆਂ ਸਨ। ਖਾਤਿਆਂ ਦਾ ਵੀ ਕੋਈ ਰਿਕਾਰਡ ਨਹੀਂ ਸੀ। ਪੁਲਸ ਨੇ ਮੁਢਲੀ ਜਾਂਚ ਤੋਂ ਬਾਅਦ ਆਈ. ਪੀ. ਸੀ. ਦੀ ਧਾਰਾ 406 ਅਤੇ 420 ਦੇ ਤਹਿਤ ਭਰੋਸੇ ਦੀ ਅਪਰਾਧਿਕ ਉਲੰਘਣਾ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8