ਝੋਪੜੀ ਤੋਂ ਲੈ ਕੇ ਰਾਸ਼ਟਰਪਤੀ ਦੀ ਕੁਰਸੀ ਤੱਕ ਦਾ ਸਫਰ, ਪੂਰਾ ਕਰ ਦਿਖਾਇਆ ਹੋਣਹਾਰ ਦਲਿਤ ਨੇ

07/22/2017 7:52:29 AM

ਨਵੀਂ ਦਿੱਲੀ — ਦੇਸ਼ ਦੇ ਰਾਸ਼ਟਰਪਤੀ ਵਜੋਂ ਰਾਮਨਾਥ ਕੋਵਿੰਦ ਨੇ ਆਪਣੇ ਨਾਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਇਕ 20 ਸਾਲ ਪੁਰਾਣਾ ਇਤਿਹਾਸ ਵੀ ਦੋਹਰਾਇਆ ਗਿਆ। ਦਸ ਦੇਈਏ ਕਿ ਕੋਵਿੰਦ ਤੋਂ ਪਹਿਲਾਂ 1997 'ਚ ਕੇ. ਆਰ. ਨਾਰਾਇਣਨ ਜੋ ਕਿ ਇਕ ਦਲਿਤ ਸਨ, ਰਾਸ਼ਟਰਪਤੀ ਵਜੋਂ ਸਾਹਮਣੇ ਆਏ ਸਨ ਤੇ ਉਨ੍ਹਾਂ ਤੋਂ ਬਾਅਦ ਰਾਸ਼ਟਰਪਤੀ ਅਹੁਦੇ 'ਤੇ ਕੋਈ ਦਲਿਤ ਉਮੀਦਵਾਰ ਜਿੱਤ ਦਾ ਪਰਚਮ ਨਹੀਂ ਲਹਿਰਾ ਸਕਿਆ। ਕੋਵਿੰਦ ਨੇ 20 ਸਾਲ ਬਾਅਦ ਰਾਸ਼ਟਰਪਤੀ ਚੋਣ ਜਿੱਤ ਕੇ ਦਲਿਤ ਵਰਗ ਦਾ ਮਾਣ ਵਧਾਇਆ ਹੈ।
ਦੇਸ਼ ਨੇ ਇਕ ਸੁਲਝੇ ਹੋਏ ਦਲਿਤ ਨੂੰ ਬਦਲ ਰਹੇ ਸਮਾਜ ਦੀ ਨੀਂਹ ਮਜ਼ਬੂਤ ਕਰਨ ਅਤੇ ਤਰੱਕੀ ਵੱਲ ਲੈ ਜਾਣ ਲਈ ਮੌਕਾ ਦਿੱਤਾ ਹੈ। ਜ਼ਿੰਦਗੀ ਦੇ ਉਤਾਰ-ਚੜਾਅ, ਸਿਆਸੀ ਤਜ਼ਰਬਿਆਂ ਅਤੇ ਸਾਲਾਂ ਤੱਕ ਬਿਨ੍ਹਾਂ ਲਾਲਚ ਆਪਣੇ ਜ਼ਿੰਦਗੀ 'ਚ ਚਲਦੇ-ਚਲਦੇ ਕਦੋਂ ਰਾਸ਼ਟਰਪਤੀ ਦੀ ਕੁਰਸੀ ਤੱਕ ਪਹੁੰਚ ਗਏ ਸ਼ਾਇਦ ਕਦੇ ਕੋਵਿੰਦ ਨੇ ਵੀ ਨਹੀਂ ਸੋਚਿਆ ਹੋਵੇਗਾ। ਇਹ ਸਭ ਕੁਝ ਉਨ੍ਹਾਂ ਨੇ ਨਿਰਸਵਾਰਥ ਅਤੇ ਸੱਚੇ ਕਰਮਾਰਥ 'ਤੇ ਚਲਦੇ ਹੀ ਹਾਸਲ ਕੀਤਾ। ਬਹੁਤ ਹੀ ਸਾਦੇ ਅਤੇ ਮਹਿਨਤੀ ਸੁਭਾਅ ਨੇ ਹੀ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ। 
ਬਹੁਤ ਹੀ ਸਾਦੇ ਅਤੇ ਮਹਿਨਤੀ ਪਰਿਵਾਰ ਦੇ ਮੁੱਖੀ ਕੋਵਿੰਦ ਨੇ ਆਪਣੇ ਸਾਰੇ ਪਰਿਵਾਰ ਨੂੰ ਮਿਹਨਤ ਦੇ ਨਾਲ ਹੀ ਇਸ ਮੁਕਾਮ ਤੱਕ ਪਹੁੰਚਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਹੀ ਮਹੀਨੇ ਰਾਜ ਸਭਾ ਦੀਆਂ 3 ਸੀਟਾਂ ਦੀ ਚੋਣ ਤੋਂ ਠੀਕ ਪਹਿਲਾਂ ਮੁੱਖ ਵਿਰੋਧੀ ਦਲ ਕਾਂਗਰਸ ਦੇ ਲਈ ਇਕ ਵੱਡੇ ਝਟਕੇ ਦੇ ਤਹਿਤ ਉਸਦੇ ਘੱਟ ਤੋਂ ਘੱਟ 9 ਅਤੇ ਜ਼ਿਆਦਾ ਤੋਂ ਜ਼ਿਆਦਾ 11 ਵਿਧਾਇਕਾਂ ਦੇ ਰਾਸ਼ਟਰਪਤੀ ਚੋਣਾਂ ਵਿਚ ਭਾਜਪਾ ਦਾ ਸਮਰਥਨ ਹਾਸਲ ਰਾਸ਼ਟਰਪਤੀ ਉਮੀਦਵਾਦ ਰਾਮਨਾਥ ਕੋਵਿੰਦ ਦੇ ਪੱਖ ਵਿਚ ਵੋਟ ਕਰਨ ਦਾ ਖੁਲਾਸਾ ਹੋਇਆ ਹੈ। ਅੱਜ ਹੋਈ ਵੋਟਾਂ ਦੀ ਗਿਣਤੀ ਦੌਰਾਨ ਕੋਵਿੰਦ ਨੂੰ ਗੁਜਰਾਤ ਦੇ 132 ਵਿਧਾਇਕਾਂ ਨੇ ਵੋਟ (ਕੁਲ ਵੋਟ ਮੁੱਲ 19,404) ਅਤੇ ਮੀਰਾ ਕੁਮਾਰ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਸੰਖਿਆ ਤੋਂ ਵੀ ਘੱਟ ਸਿਰਫ 49 (ਵੋਟ ਮੁੱਲ 7203) ਮਿਲੇ ਹਨ। ਉਨ੍ਹਾਂ ਨੂੰ ਸਿੱਧੇ ਤੌਰ 'ਤੇ ਕਾਂਗਰਸ ਦੇ 57, ਵਿਰੋਧੀ ਰਾਂਕਪਾ ਦੇ 2 ਅਤੇ ਸ਼੍ਰੀ ਕੋਟਡੀਆ ਦਾ 1 ਭਾਵ ਕੁਲ 60 ਵੋਟਾਂ ਮਿਲਣੀਆਂ ਚਾਹੀਦੀਆਂ ਸਨ। ਇਸਦਾ ਭਾਵ ਇਹ ਹੋਇਆ ਕਿ ਜੇਕਰ ਰਾਂਕਪਾ ਦੇ 2 ਵਿਧਾਇਕਾਂ ਨੇ ਵੀ ਕੋਵਿੰਦ ਦਾ ਸਮਰਥਨ ਕੀਤਾ ਹੋਵੇ ਤਾਂ ਵੀ ਕਾਂਗਰਸ ਦੇ ਘੱਟ ਤੋਂ ਘੱਟ 9 ਵਿਧਾਇਕਾਂ ਨੇ ਉਨ੍ਹਾਂ ਦੇ ਪੱਖ ਵਿਚ ਵੋਟਿੰਗ ਕੀਤੀ ਹੈ।
ਗਿਰੀ ਤੇ ਰੈੱਡੀ 'ਚ ਹੋਇਆ ਸੀ ਸਖਤ ਮੁਕਾਬਲਾ
1969 ਦੀ ਇਕਲੌਤੀ  ਰਾਸ਼ਟਰਪਤੀ ਚੋਣ ਸੀ ਜਿਸ  ਵਿਚ  ਸਖਤ ਮੁਕਾਬਲਾ ਹੋਇਆ ਸੀ। ਇਸ ਚੋਣ ਵਿਚ ਪਹਿਲੀ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ। ਗੈਰ-ਹਿੰਦੀ ਭਾਸ਼ੀ ਨੇਤਾ ਆਂਧਰਾ ਪ੍ਰਦੇਸ਼ ਦੇ ਵੱਡੇ ਨੇਤਾ ਨੀਲਮ ਸੰਜੀਵਾ ਰੈੱਡੀ ਨੂੰ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਸਨ ਜਦਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੇ ਬਾਬੂ ਜਗਜੀਵਨ ਰਾਮ ਦੇ ਨਾਂ ਦਾ ਪ੍ਰਸਤਾਵ ਰੱਖਿਆ। ਉਥੇ ਮੌਜੂਦ ਕੇ. ਰਾਮਰਾਜ, ਐੱਸ. ਕੇ. ਪਾਟਿਲ ਅਤੇ ਤੱਤਕਾਲੀਨ ਕਾਂਗਰਸ ਪ੍ਰਧਾਨ ਨਜਨਿੰਕੱਪਾ ਸਮੇਤ ਕਈ  ਨੇਤਾਵਾਂ ਨੇ ਸੰਜੀਵਾ ਰੈੱਡੀ ਦੇ ਨਾਂ ਦਾ ਸਮਰਥਨ ਕੀਤਾ ਅਤੇ ਇੰਦਰਾ ਦਾ ਪ੍ਰਸਤਾਵ ਡਿੱਗ ਗਿਆ। ਕਾਂਗਰਸ ਨੇ ਨੀਲਮ ਸੰਜੀਵਾ ਰੈੱਡੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਪਰ ਇੰਦਰਾ ਨੇ ਪਾਰਟੀ ਦਾ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਵੀ. ਵੀ. ਗਿਰੀ ਨੂੰ ਰਾਸ਼ਟਰਪਤੀ ਚੋਣ ਵਿਚ ਉਤਾਰ ਦਿੱਤਾ।
ਕੋਵਿੰਦ ਦੀ ਜੀਵਨ ਯਾਤਰਾ
ਗਰੀਬੀ 'ਚ ਗੁਜ਼ਰਿਆ ਬਚਪਨ
ਕਾਨਪੁਰ ਦੇ ਪਰੌਕ ਪਿੰਡ ਵਿਚ ਇਕ ਅਕਤੂਬਰ 1945 ਨੂੰ ਰਾਮਨਾਥ ਕੋਵਿੰਦ ਦਾ ਜਨਮ ਹੋਇਆ ਸੀ। ਉਹ ਕੋਲੀ ਭਾਈਚਾਰੇ ਵਿਚੋਂ ਹਨ। ਉਨ੍ਹਾਂ ਨੇ ਬਚਪਨ ਵਿਚ ਗਰੀਬੀ ਭਰੇ ਦਿਨ ਦੇਖੇ ਅਤੇ ਪਿੰਡ ਦੇ ਲੋਕ ਯਾਦ ਕਰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਝੌਂਪੜੀ ਵਿਚ ਰਹਿੰਦਾ ਸੀ।  2 ਕਮਰਿਆਂ ਦਾ ਉਹ ਪਿਤਾਪੁਰਖੀ ਮਕਾਨ ਪਿੰਡ ਵਿਚ ਅੱਜ ਵੀ ਹੈ, ਜਿਸ ਨੂੰ ਉਹ ਜੰਝਘਰ ਲਈ ਦਾਨ ਦੇ ਚੁੱਕੇ ਹਨ। ਪਿਤਾ ਮੈਕੂ ਲਾਲ ਵੈਦ ਸਨ ਅਤੇ ਪਰਚੂਨ ਦੀ ਦੁਕਾਨ ਕਰਦੇ ਸਨ। ਕੋਵਿੰਦ 5 ਭਰਾ ਅਤੇ 2 ਭੈਣਾਂ ਵਿਚੋਂ ਹਨ। 
ਕਿਰਾਏ ਦਾ ਮਕਾਨ
ਉਹ 2 ਸਾਲ ਤਕ ਕਾਨਪੁਰ ਦੇ ਨਿਊ ਆਜ਼ਾਦ ਨਗਰ ਵਿਚ 2 ਕਮਰਿਆਂ ਦੇ ਮਕਾਨ ਵਿਚ 30 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਰਹੇ। ਬਾਅਦ ਵਿਚ ਦਯਾਨੰਦ ਬਿਹਾਰ ਵਿਚ ਆਪਣਾ ਮਕਾਨ ਬਣਾਇਆ ਤਾਂ ਉਥੇ ਰਹਿਣ ਲੱਗੇ।
ਕਾਨੂੰਨ 'ਚ ਰੋਜ਼ਗਾਰ
ਕਾਨਪੁਰ ਦੇ ਬੀ. ਐੱਨ. ਐੱਸ. ਡੀ. ਵਿਚ ਇੰਟਰਮੀਡੀਏਟ ਦੇ ਬਾਅਦ ਕੋਵਿੰਦ ਨੇ ਡੀ. ਏ. ਵੀ. ਕਾਲਜ ਵਿਚ ਬੀ. ਕਾਮ ਅਤੇ ਡੀ. ਏ. ਵੀ. ਲਾਅ ਕਾਲਜ ਤੋਂ ਐੱਲ. ਐੱਲ. ਬੀ. ਦੀ ਡਿਗਰੀ ਹਾਸਲ ਕੀਤੀ। ਆਈ. ਏ. ਐੱਸ. ਬਣਨ ਦੀ ਚਾਹਤ ਦੇ ਨਾਲ ਉਨ੍ਹਾਂ ਨੇ ਤਿਆਰੀ ਸ਼ੁਰੂ ਕੀਤੀ। ਤੀਸਰੀ ਕੋਸ਼ਿਸ਼ ਵਿਚ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕੀਤੀ ਪਰ ਆਈ. ਏ. ਐੱਸ. ਕੇਡਰ ਨਾ ਮਿਲਣ 'ਤੇ ਵਕਾਲਤ ਕਰਨ ਦਾ ਫੈਸਲਾ ਕੀਤਾ। 1977 ਤੋਂ 1979 ਤਕ ਉਹ ਦਿੱਲੀ ਹਾਈਕੋਰਟ ਵਿਚ ਕੇਂਦਰ ਸਰਕਾਰ ਦੇ ਵਕੀਲ ਰਹੇ।  ਜਨਤਾ ਪਾਰਟੀ ਦੀ ਸਰਕਾਰ  ਦੌਰਾਨ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਦੇ ਨਿੱਜੀ ਸਕੱਤਰ ਰਹੇ। 1980 ਤੋਂ 1993 ਤੱਕ ਕੇਂਦਰ ਸਰਕਾਰ ਦੇ ਸੁਪਰੀਮ ਕੋਰਟ ਵਿਚ ਸਟੈਂਡਿੰਗ ਕੌਂਸਲ ਰਹੇ। ਦਿੱਲੀ ਵਿਚ ਰਹਿਣ ਦੌਰਾਨ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਸਨ। 
ਬਿਹਾਰ ਦੇ ਰਾਜਪਾਲ
16 ਅਗਸਤ 2015 ਨੂੰ ਉਹ ਬਿਹਾਰ ਦੇ ਰਾਜਪਾਲ ਬਣੇ। ਸਰਲ ਸੁਭਾਅ ਦੇ ਕੋਵਿੰਦ ਦਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਬਿਹਤਰ ਤਾਲਮੇਲ ਰਿਹਾ, ਉਥੇ ਹੀ ਇਹੀ ਕਾਰਨ ਰਿਹਾ ਕਿ ਐੱਨ. ਡੀ. ਏ. ਵਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ 'ਤੇ ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਵਿਚ ਜ਼ਰਾ ਜਿੰਨੀ ਵੀ ਦੇਰ ਨਹੀਂ ਲਗਾਈ।
1 ਅਕਤੂਬਰ, 1945 ਨੂੰ ਯੂ. ਪੀ. ਦੇ ਕਾਨਪੁਰ ਦਿਹਾਤੀ ਜ਼ਿਲੇ ਦੇ ਪਰੌਂਖ ਪਿੰਡ 'ਚ ਜਨਮੇ ਕੋਵਿੰਦ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੁਪਰੀਮ ਕੋਰਟ ਦੇ ਵਕੀਲ ਵਜੋਂ ਕੀਤੀ ਸੀ। ਇਸਦੇ ਬਾਅਦ ਉਹ 1977 'ਚ ਤਤਕਾਲੀਨ ਪੀ. ਐੱਮ. ਰਹੇ ਮੋਰਾਰਜੀ ਦੇਸਾਈ ਦੇ ਨਿੱਜੀ ਸਕੱਤਰ ਬਣੇ। ਪਰਿਵਾਰ 'ਚ ਪਤਨੀ, ਇਕ ਪੁੱਤਰ ਤੇ ਇਕ ਪੁੱਤਰੀ ਹੈ।
2 ਵਾਰ ਚੋਣਾਂ ਲੜੇ ਪਰ ਦੋਨੋਂ ਵਾਰ ਹਾਰ ਗਏ
ਰਾਮਨਾਥ ਕੋਵਿੰਦ 1990 'ਚ ਘਾਟਮਪੁਰ ਤੋਂ ਐੱਮ. ਪੀ. ਦੀ ਚੋਣ ਲੜੇ ਪਰ ਹਾਰ ਗਏ। ਇਸ ਤੋਂ ਬਾਅਦ 2007 'ਚ ਯੂ. ਪੀ. ਦੀ ਭੋਗਨੀਪੁਰ ਸੀਟ ਤੋਂ ਚੋਣ ਲੜੇ ਪਰ ਉਥੋਂ ਵੀ ਹਾਰ ਗਏ।
ਜਦੋਂ ਬੁਲਾਰੇ ਸਨ ਕਦੇ ਵੀ ਟੀ. ਵੀ. 'ਤੇ ਨਜ਼ਰ ਨਹੀਂ ਆਏ
ਕੋਵਿੰਦ ਭਾਜਪਾ ਦੇ ਨੈਸ਼ਨਲ ਸਪੋਕਸਪਰਸਨ ਵੀ ਰਹਿ ਚੁੱਕੇ ਹਨ ਪਰ ਪ੍ਰਸਿੱਧੀ 'ਚ ਨਾ ਰਹਿਣ ਕਾਰਨ ਉਹ ਇਸ ਦੌਰਾਨ ਸ਼ਾਇਦ ਹੀ ਕਦੇ ਟੀ. ਵੀ. 'ਤੇ ਨਜ਼ਰ ਆਏ ਹੋਣ। ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਮੀਡੀਆ ਤੋਂ ਦੂਰ ਰੱਖਿਆ।
ਜੱਦੀ ਘਰ ਕਰ ਦਿੱਤਾ ਦਾਨ
ਰਾਮਨਾਥ ਕੋਵਿੰਦ ਤਾਂ ਬਚਪਨ 'ਚ ਹੀ ਪਿੰਡ ਛੱਡ ਚੁੱਕੇ ਸਨ। ਅੱਠਵੀਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਦਾ ਪਿੰਡ ਆਉਣਾ-ਜਾਣਾ ਘੱਟ ਹੀ ਰਿਹਾ ਉਥੇ ਹੁਣ ਉਨ੍ਹਾਂ ਦਾ ਕੋਈ ਨਹੀਂ ਰਹਿੰਦਾ। ਕੋਵਿੰਦ ਨੇ ਤਾਂ ਆਪਣਾ  ਜੱਦੀ ਘਰ ਵੀ ਸਰਕਾਰ ਨੂੰ ਦਾਨ ਦੇ ਦਿੱਤਾ ਹੈ। ਬਾਅਦ 'ਚ ਉਨ੍ਹਾਂ ਦੇ ਰਿਸ਼ਤੇਦਾਰ ਝਿੰਝਕ 'ਚ ਵਸ ਗਏ। ਰਾਮਨਾਥ ਭਾਵੇਂ ਹੀ ਰਾਸ਼ਟਰਪਤੀ ਬਣ ਗਏ ਹਨ ਪਰ ਆਪਣੀ ਭਾਬੀ ਲਈ ਅੱਜ ਵੀ ਉਹ ਲੱਲਾ ਹੀ ਹਨ।


Related News