ਪੰਜਾਬ ਦੇ ਵੱਖ-ਵੱਖ ਜ਼ਿਲਿਆਂ ''ਚ ਖੇਡ ਟ੍ਰਾਇਲ ਭਲਕ ਤੋਂ

Tuesday, Feb 11, 2020 - 02:27 AM (IST)

ਪੰਜਾਬ ਦੇ ਵੱਖ-ਵੱਖ ਜ਼ਿਲਿਆਂ ''ਚ ਖੇਡ ਟ੍ਰਾਇਲ ਭਲਕ ਤੋਂ

ਚੰਡੀਗੜ੍ਹ (ਰਮਨਜੀਤ)- ਪੰਜਾਬ ਖੇਡ ਵਿਭਾਗ ਵਲੋਂ ਵੱਖ-ਵੱਖ ਜ਼ਿਲਿਆਂ 'ਚ ਸਪੋਰਟਸ ਵਿੰਗ ਸਕੂਲ ਦੀ ਸਥਾਪਤੀ ਲਈ ਅੰਡਰ-14, 17 ਅਤੇ 19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ 12 ਅਤੇ 13 ਫ਼ਰਵਰੀ, 2020 ਨੂੰ ਸਾਰੇ ਜ਼ਿਲਿਆਂ 'ਚ ਕਰਵਾਏ ਜਾ ਰਹੇ ਹਨ, ਜਦਕਿ ਤੈਰਾਕੀ ਖੇਡ ਲਈ ਟ੍ਰਾਇਲ 6 ਅਪ੍ਰੈਲ ਨੂੰ ਹੋਣਗੇ । ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਖੇਡਾਂ) ਕਰਤਾਰ ਸਿੰਘ ਨੇ ਦੱਸਿਆ ਕਿ ਅੰਡਰ-14 ਦੇ ਟ੍ਰਾਇਲਾਂ 'ਚ ਹਿੱਸਾ ਲੈਣ ਦੇ ਇੱਛੁਕ ਖਿਡਾਰੀਆਂ ਦਾ ਜਨਮ 1 ਜਨਵਰੀ, 2007 ਤੋਂ ਬਾਅਦ, ਅੰਡਰ-17 ਲਈ 1 ਜਨਵਰੀ, 2004 ਅਤੇ ਅੰਡਰ-19 ਦੇ ਟ੍ਰਾਇਲਾਂ  'ਚ ਹਿੱਸਾ ਲੈਣ ਲਈ ਖਿਡਾਰੀਆਂ ਦਾ ਜਨਮ 1 ਜਨਵਰੀ, 2002 ਤੋਂ ਬਾਅਦ ਹੋਇਆ ਹੋਵੇ ।


author

Gurdeep Singh

Content Editor

Related News