ਜਲੰਧਰ ’ਚ ਵੱਡੀ ਵਾਰਦਾਤ, ਦੋਸਤ ਦੀ ਲੜਾਈ ’ਚ ਗਏ 17 ਸਾਲਾ ਮੁੰਡੇ ਨਾਲ ਵਾਪਰ ਗਿਆ ਭਾਣਾ

Tuesday, Mar 23, 2021 - 06:23 PM (IST)

ਜਲੰਧਰ ’ਚ ਵੱਡੀ ਵਾਰਦਾਤ, ਦੋਸਤ ਦੀ ਲੜਾਈ ’ਚ ਗਏ 17 ਸਾਲਾ ਮੁੰਡੇ ਨਾਲ ਵਾਪਰ ਗਿਆ ਭਾਣਾ

ਜਲੰਧਰ (ਮ੍ਰਿਦੁਲ) : ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਪੰਨੂ ਵਿਹਾਰ ’ਚ ਲੜਾਈ-ਝਗੜੇ ਦੌਰਾਨ 17 ਸਾਲਾ ਮੁੰਡੇ ਦੀ ਸਿਰ ’ਚ ਰਾਡ ਲੱਗਣ ਕਾਰਣ ਮੌਤ ਹੋ ਗਈ। ਹਾਲਾਂਕਿ ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਧਰ ਏ. ਸੀ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਧਰਮਪ੍ਰੀਤ ਅਟਵਾਲ ਉਰਫ ਕਾਕਾ ਵੱਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਡਰਾਈਵਰ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ–ਖੇਡਦਾ ਪਰਿਵਾਰ, ਗੁਪਤ ਅੰਗ ’ਚ ਨਸ਼ੇ ਦਾ ਟੀਕਾ ਲਾਉਣ ਨਾਲ 19 ਸਾਲਾ ਮੁੰਡੇ ਦੀ ਮੌਤ

PunjabKesari

ਜਾਣਕਾਰੀ ਅਨੁਸਾਰ ਉਹ ਨਿਊ ਰਾਜਨ ਨਗਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਦੋਸਤ ਦੀ ਹੋਈ ਲੜਾਈ ’ਚ ਉਸ ਦੇ ਸਹਿਯੋਗ ਲਈ ਗਿਆ ਸੀ। ਇਥੇ ਝਗੜੇ ’ਚ ਬਚਾਅ ਦੌਰਾਨ 1 ਵਿਅਕਤੀ ਵੱਲੋਂ ਉਸ ਦੇ ਸਿਰ ਵਿਚ ਰਾਡ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਮਾਮਲੇ ਬਾਰੇ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਉਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦਾ ਨਾਂ ਸੰਜੇ ਹੈ, ਜਿਸ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ

PunjabKesari

ਕੀ ਕਹਿਣਆ ਹੈ ਏ. ਸੀ. ਪੀ. ਦਾ
ਏ. ਸੀ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਝਗੜੇ ਦੇ ਪਿੱਛੇ ਕੀ ਕਾਰਣ ਹਨ ਇਹ ਪਤਾ ਨਹੀਂ ਲੱਗ ਸਕਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਰਾਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਫਿਲਹਾਲ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੈਲੇਸ ’ਚ ਚੱਲ ਰਿਹਾ ਸੀ ਵਿਆਹ, ਲਾੜੀ ਨਾਲ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News