ਸ਼ਰਾਬ ਦੇ ਪੈਸਿਆਂ ''ਚ ਹਿੱਸਾ ਨਾ ਪਾਉਣ ''ਤੇ ਲੜ ਪਏ ਦੋਸਤ, 50 ਰੁਪਏ ਪਿੱਛੇ ਕਰ ਦਿੱਤਾ ਕਤਲ

Thursday, Aug 03, 2023 - 12:01 AM (IST)

ਸ਼ਰਾਬ ਦੇ ਪੈਸਿਆਂ ''ਚ ਹਿੱਸਾ ਨਾ ਪਾਉਣ ''ਤੇ ਲੜ ਪਏ ਦੋਸਤ, 50 ਰੁਪਏ ਪਿੱਛੇ ਕਰ ਦਿੱਤਾ ਕਤਲ

ਸਮਰਾਲਾ (ਗਰਗ, ਬੰਗੜ)- ਪੁਲਸ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਢਿੱਲਵਾਂ ਵਿਖੇ ਦੇਰ ਰਾਤ ਇਕ ਪ੍ਰਵਾਸੀ ਮਜ਼ਦੂਰ ਨੇ ਸ਼ਰਾਬ ਦੇ ਨਸ਼ੇ ਵਿਚ 50 ਰੁਪਏ ਲਈ ਹੋਏ ਝਗੜੇ ਤੋਂ ਬਾਅਦ ਆਪਣੇ ਸਾਥੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਪੂਰੀ ਰਾਤ ਦੋਸ਼ੀ ਸ਼ਰਾਬ ਦੇ ਨਸ਼ੇ ਵਿਚ ਆਪਣੇ ਸਾਥੀ ਦੀ ਲਾਸ਼ ਕੋਲ ਹੀ ਪਿਆ ਰਿਹਾ ਅਤੇ ਸਵੇਰੇ ਪੁਲਸ ਨੂੰ ਪਤਾ ਲੱਗਣ ’ਤੇ ਦੋਸ਼ੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਭਾਰਤੀ ਅੰਬੈਸੀ 'ਤੇ ਲੱਗਾ ਧਮਕੀ ਭਰਿਆ ਪੋਸਟਰ, ਭਾਰਤ ਦੇ ਡਿਪਲੋਮੈਟਸ ਦੀਆਂ ਤਸਵੀਰਾਂ ਲਗਾ ਕੇ ਲਿਖਿਆ...

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ, ਪੁਲਸ ਨੂੰ ਪਿੰਡ ਢਿੱਲਵਾਂ ਵਿਖੇ ਇਕ ਕਿਸਾਨ ਦੇ ਖੇਤਾਂ ਵਿਚ ਬਣੇ ਕਮਰੇ ਵਿਚ ਰਹਿੰਦੇ ਦੋ ਪ੍ਰਵਾਸੀ ਮਜ਼ਦੂਰਾਂ ਵਿਚ ਹੋਏ ਝਗੜੇ ਤੋਂ ਬਾਅਦ ਇਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ’ਤੇ ਐੱਸ.ਐੱਚ.ਓ. ਭਿੰਦਰ ਸਿੰਘ ਪੁਲਸ ਪਾਰਟੀ ਸਮੇਤ ਜਦੋਂ ਮੌਕੇ ’ਤੇ ਪੁੱਜੇ ਤਾਂ ਉੱਥੇ ਖੂਨ ਨਾਲ ਲੱਥਪਥ ਇਕ ਮਜ਼ਦੂਰ ਦੀ ਲਾਸ਼ ਪਈ ਸੀ ਅਤੇ ਦੂਸਰਾ ਪ੍ਰਵਾਸੀ ਮਜ਼ਦੂਰ ਵੀ ਨਸ਼ੇ ਦੀ ਹਾਲਤ ਵਿਚ ਉੱਥੇ ਹੀ ਪਿਆ ਸੀ। ਮ੍ਰਿਤਕ ਮਜ਼ਦੂਰ ਜਿਸ ਦੀ ਪਹਿਚਾਣ ਸ਼ਿਵ ਨਾਥ ਮੁਖੀਆ (ਬਿਹਾਰ) ਵਜੋਂ ਹੋਈ ਹੈ। ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜਿਆ। ਜਦਕਿ ਉਸ ਨੂੰ ਕਤਲ ਕਰਨ ਵਾਲੇ ਕਥਿਤ ਦੋਸ਼ੀ ਜਿਸ ਦੀ ਪਛਾਣ ਇਨਰਜੀਤ ਮੁਖੀਆ (ਨੇਪਾਲ) ਦੇ ਤੌਰ ’ਤੇ ਹੋਈ ਹੈ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੌਲਦਾਰ ਦਾ ਵੱਢਿਆ ਹੱਥ

ਪੁੱਛਗਿਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਦੋਵੇਂ ਇੱਕੋਂ ਮੋਟਰ ’ਤੇ ਕਾਫੀ ਦੇਰ ਤੋਂ ਇੱਕਠੇ ਰਹਿੰਦੇ ਆ ਰਹੇ ਸਨ ਅਤੇ ਰਾਤ ਵੇਲੇ ਉਹ ਸ਼ਰਾਬ ਦੀ ਬੋਤਲ ਪੀਣ ਲਈ ਲਿਆਇਆ ਸੀ। ਸਾਥੀ ਵੀ ਉਸ ਕੋਲੋਂ ਸ਼ਰਾਬ ਪੀਣ ਲੱਗਾ, ਪਰ ਉਸ ਨੇ ਆਪਣੇ ਹਿੱਸੇ ਦੇ 50 ਰੁਪਏ ਉਸ ਨੂੰ ਨਹੀਂ ਦਿੱਤੇ। ਜਿਸ ਕਰਕੇ ਉਸ ਨੇ ਨਸ਼ੇ ਦੀ ਹਾਲਤ ਵਿਚ ਉਸ ਨੂੰ ਡੰਡੇ ਨਾਲ ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮਜ਼ਦੂਰਾਂ ਦੀ ਉਮਰ 45 ਸਾਲ ਦੇ ਕਰੀਬ ਹੈ ਅਤੇ ਮ੍ਰਿਤਕ ਅਤੇ ਦੋਸ਼ੀ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਕਈ ਸਾਲ ਤੋਂ ਇੱਕਠੇ ਹੀ ਰਹਿ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News