ਹੁਣ ਫਰੈੱਸ਼ ਤੇ ਬੀਮਾਰੀ ਰਹਿਤ ਹੋਣਗੇ ''ਆਲੂ''
Tuesday, Oct 23, 2018 - 02:41 PM (IST)
ਚੰਡੀਗੜ੍ਹ (ਰਸ਼ਮੀ) : ਆਲੂਆਂ 'ਚ ਮੌਜੂਦ ਜਿਣਸ ਦੀ ਵੈਰੀਏਸ਼ਨ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਬੀਜਾਂ ਤੋਂ ਪੈਦਾ ਹੋਣ ਵਾਲੇ ਆਲੂ ਫਰੈੱਸ਼ ਅਤੇ ਬੀਮਾਰੀ ਰਹਿਤ ਹੋਣਗੇ। ਇਹ ਆਲੂ ਉਂਝ ਹੀ ਦਿਖਾਈ ਦੇਣਗੇ, ਜਿਵੇਂ ਉਨ੍ਹਾਂ ਦੇ ਪੈਰੈਂਟਸ ਆਲੂ ਦਿਖਾਈ ਦਿੰਦੇ ਹਨ। ਪੀ. ਯੂ. ਦੇ ਪ੍ਰੋ. ਕਸ਼ਮੀਰ ਸਿੰਘ ਨੇ ਆਲੂ 'ਚ ਮੌਜੂਦ ਅਜਿਹੇ ਤਿੰਨ ਜੀਣਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਖਤਮ ਕਰਕੇ ਆਲੂ ਨੂੰ ਵਧੀਆ ਜੀਣ ਵਾਲਾ ੂਬਣਾਇਆ ਜਾ ਸਕਦਾ ਹੈ। ਆਲੂ 'ਚ ਮੌਜੂਦ ਡੀ. ਐੱਨ. ਏ. ਅਤੇ ਜੀਣ ਨਾਲ ਸਬੰਧਿਤ ਇਸ ਤਕਨਾਲੋਜੀ 'ਤੇ ਪੰਜਾਬ ਯੂਨੀਵਰਸਿਟੀ 'ਚ ਕੰਮ ਕੀਤਾ ਜਾਵੇਗਾ।
ਬਾਇਓਟੈਕਨਾਲੋਜੀ ਵਿਭਾਗ ਦੇ ਡਾ. ਕਸ਼ਮੀਰ ਸਿੰਘ ਨੂੰ ਇੰਡੀਅਨ ਕਾਊਂਸਿਲ ਆਫ ਐਗਰੀਕਲਚਰਲ ਰਿਸਰਚ-ਨੈਸ਼ਨਲ ਐਗਰੀਕਲਚਰਲ ਸਾਇੰਸ ਫੰਡ ਨਵੀਂ ਦਿੱਲੀ ਵਲੋਂ ਆਲੂ ਦੀ ਜੀਨੋਮ ਐਡੀਟਿੰਗ 'ਤੇ ਕੰਮ ਕਰਨ ਦਾ ਪ੍ਰਾਜੈਕਟ ਮਿਲਿਆ ਹੈ। ਇਸ ਪ੍ਰਾਜੈਕਟ 'ਤੇ ਸੀ. ਪੀ. ਆਰ. ਆਈ. ਸ਼ਿਮਲਾ ਅਤੇ ਆਈਸਰ ਤ੍ਰਿਵੇਂਦਰਮ ਦੇ ਸਹਿਯੋਗ ਨਾਲ ਕੰ ਕੀਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਆਲੂ 'ਚ ਮੌਜੂਦ ਜੀਣਸ ਨੂੰ ਐਡਿਟ ਕੀਤਾ ਜਾਵੇਗਾ। ਇਸ ਪ੍ਰਕਿਰਿਆ 'ਚ ਮਿਓਸਿਸ ਨੂੰ ਮਿਟੋਸਿਸ 'ਚ ਬਦਲਿਆ ਜਾਵੇਗਾ, ਜਿਸ ਨਾਲ ਨਵੇਂ ਆਲੂਆਂ ਨੂੰ ਇੰਫੈਕਸ਼ਨ ਤੋਂ ਬਚਾਇਆ ਜਾ ਸਕੇ।
