ਵੱਡੀ ਅਣਗਿਹਲੀ, ਖੁੱਲ੍ਹੇ ਫਾਟਕ ''ਚੋਂ ਲੰਘੀ ਮਾਲ ਗੱਡੀ,ਹਾਦਸੇ ਤੋਂ ਹੋਇਆ ਬਚਾਅ
Thursday, Feb 08, 2018 - 01:06 PM (IST)

ਬਰੇਟਾ (ਬਾਂਸਲ) : ਸਥਾਨਕ ਰੇਲਵੇ ਸਟੇਸ਼ਨ ਦੇ ਜਾਖਲ ਵਾਲੇ ਪਾਸੇ ਫਾਟਕ ਦੇ ਖੁੱਲ੍ਹੇ ਰਹਿਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਪਾਸਿਓ ਮਾਲ ਗੱਡੀ, ਜੋ ਬਠਿੰਡਾ ਵੱਲ ਜਾ ਰਹੀ ਸੀ। ਇਸ ਫਾਟਕ ਨੇੜੇ ਪੈਂਦੀ ਗਊਸ਼ਾਲਾ 'ਚ ਸਵੇਰ ਸਮੇਂ ਅਨੇਕਾ ਸੇਵਾਦਾਰ ਸੇਵਾ ਕਰਨ ਲਈ ਪੁੱਜਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਵੇਰ ਦੇ 6 ਵੱਜ ਕੇ 35 ਮਿੰਟ ਤੇ ਇਹ ਗੱਡੀ ਫਾਟਕ ਖੁੱਲਾ੍ਹ ਹੋਣ ਦੇ ਬਾਵਜੂਦ ਵੀ ਤੇਜ ਰਫਤਾਰ ਨਾਲ ਲੰਘ ਗਈ|ਪਰ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਇਸ ਬਾਰੇ ਜਾਖਲ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਕਰਮਚਾਰੀ ਨੂੰ ਅਣਗਹਿਲੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।