ਬਰਸੀ ਸੰਬੰਧੀ ਮੁਫਤ ਅੱਖਾਂ ਦਾ ਕੈਂਪ ਲਗਾਇਆ
Thursday, Feb 08, 2018 - 01:20 PM (IST)

ਜ਼ੀਰਾ (ਅਕਾਲੀਆਂਵਾਲਾ) - ਸੰਤ ਬਾਬਾ ਸੁੰਦਰ ਦਾਸ ਜੀ ਵੱਡੇ ਮਨਸੂਰਵਾਲ ਵਾਲਿਆ ਦੀ 51ਵੀਂ ਬਰਸੀ ਸ਼ਰਧਾ ਭਾਵਨਾ ਨਾਲ ਪਿੰਡ ਮਨਸੂਰਵਾਲ ਕਲਾਂ ਵਿਖੇ ਮਨਾਈ ਜਾ ਰਹੀ ਹੈ। ਬਰਸੀ ਸੰਬੰਧੀ ਮੁਫਤ ਅੱਖਾਂ ਦਾ ਕੈਂਪ ਬਾਠ ਹਸਪਤਾਲ ਜੀਰਾ ਵੱਲੋਂ ਲਗਾਇਆ ਗਿਆ। ਇਸ ਕੈਂਪ ਨੂੰ ਵਿਸ਼ੇਸ਼ ਤੌਰ 'ਤੋ ਸਹਿਯੋਗ ਚਮਕੌਰ ਸਿੰਘ ਕੈਨੇਡਾ ਵੱਲੋਂ ਦਿੱਤਾ। 300 ਮਰੀਜਾਂ ਦੀ ਜਾਂਚ ਕੀਤੀ ਗਈ। ਕੌਪਮ ਦਾ ਉਦਘਾਟਲ ਜਸਪਾਲ ਸਿੰਘ ਪੰਨੂੰ ਅਤੇ ਸਰਪੰਚ ਗੁਰਮੇਲ ਸਿੰਘ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਜਗਰਾਜ ਸਿੰਘ ਨਾਮਧਾਰੀ, ਬਲਦੇਵ ਸਿੰਘ ਪੰਨੂੰ, ਕੁਲਦੀਪ ਸਿੰਘ ਗਿੱਲ, ਸਵਰਨ ਸਿੰਘ ਗਿੱਲ, ਰਘਬੀਰ ਸਿੰਘ ਪ੍ਰਧਾਨ, ਲਾਭ ਸਿੰਘ ਸ਼ਾਹ ਆਦਿ ਹਾਜ਼ਰ ਸਨ।