ਕੈਂਸਰ ਦੇ ਮਰੀਜ਼ਾਂ ਦੀ ਜਾਂਚ ਲਈ 28 ਮਈ ਨੂੰ ਲੱਗੇਗਾ ਕੈਂਪ

05/28/2017 4:13:45 PM

ਜਲੰਧਰ— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ (ਰਜਿ.) ਜਲੰਧਰ ਵੱਲੋਂ ਕੇ. ਐੱਸ. ਧਾਲੀਵਾਲ-ਗੋਲਬਲ ਅੰਬੈਸਡਰ ਵਰਲਡ ਕੈਂਸਰ ਕੇਅਰ (ਯੂ. ਕੇ) ਦੇ ਸਹਿਯੋਗ ਨਾਲ ਕੈਂਸਰ ਜਾਂਚ ਦਾ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 28 ਮਈ 2017 ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡੀ. ਏ. ਵੀ. ਇੰਸਟੀਚਿਊਟ ਨੇੜੇ ਬਰਲਟਨ ਪਾਰਕ ਜਲੰਧਰ ''ਚ ਲਗਾਇਆ ਜਾ ਰਿਹਾ ਹੈ। ਇਸ ਕੈਂਪ ''ਚ ਬਲੱਡ ਕੈਂਸਰ, ਮੂੰਹ ਕੈਂਸਰ ਔਰਤਾਂ ਦੀ ਛਾਤੀ ਮਮੇਤ ਹੋਰ ਕੈਂਸਰ ਮਰੀਜ਼ਾਂ ਦੀ ਮੁਫਤ ਜਾਂਚ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ। ਇਸ ਮੌਕੇ ''ਤੇ ਕੈਂਸਰ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਵਿੱਤੀ ਸਹਾਇਤਾ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।


Related News